ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ

ਮੋਹਾਲੀ ਤੋਂ ਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਵੱਲੋਂ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਨੂੰ ਲੈ ਕੇ ਪੰਜਾਬ ਯੂਨੀਅਨ ਆਫ ਜਰਨਲਿਸਟ ਦੇ ਪ੍ਰਧਾਨ ਜਸਪਾਲ ਸਿੰਘ ਹੇਰਾਂ ਦੀ ਅਗਵਾਈ ਵਿੱਚ ਪੱਤਰਕਾਰਾਂ ਦੇ ਵਫਦ ਵੱਲੋਂ ਸਥਾਨਕ ਸ਼ਹਿਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਮਿਲਕੇ ਮੰਗ-ਪੱਤਰ ਦਿੱਤਾ। ਕੈਪਟਨ ਸੰਧੂ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਨਹੀਂ ਬਖਸ਼ਿਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਜੇਕਰ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਜਲਦੀ ਕਾਰਵਾਈ ਨਾ ਕੀਤੀ ਤਾਂ ਅਗਲਾ ਪ੍ਰਰੋਗਰਾਮ ਜਲਦੀ ਉਲੀਕਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਲੋਕਤੰਤਰ ਦੇ ਚੋਥੇ ਥੰਮ ਜਾਣੇ ਜਾਂਦੇ ਮੀਡੀਆ ਕਰਮੀਆਂ 'ਤੇ ਹਮਲੇ ਹੋ ਰਹੇ ਹਨ। ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਮੌਕੇ ਬਲਦੇਵ ਸਿਘ ਢੱਟ, ਬਲਦੇਵ ਸਿੰਘ ਗਾਗੇਵਾਲ, ਨਿਰਮਲ ਸਿੰਘ ਧਾਲੀਵਾਲ, ਵਿਨੋਦ ਕਾਲੀਆ, ਸੁਰਿੰਦਰ ਅਰੋੜਾ, ਦਵਿੰਦਰ ਸਿਘ ਲੰਮੇ, ਮਲਕੀਤ ਸਿੰਘ, ਸਤੀਸ਼ ਕੁਮਾਰ, ਸੋਨੀ ਸਵੱਦੀ, ਸਨੀ ਸੇਠੀ, ਚਰਨਜੀਤ ਸਿੰਘ ਖਾਲਸਾ, ਰਾਹੁਲ ਗਰੋਵਰ, ਮਨਜੀਤ ਸਿਘ ਚੱਕ ਕਲਾਂ, ਚਰਨਜੀਤ ਸਿੰਘ ਸਰਨਾ, ਪ੍ਰਤਾਪ ਸਿੰਘ ਜਗਰਾਓ, ਬਿੱਟੂ ਸਵੱਦੀ, ਜਗਜੀਤ ਬਿੱਟੂ ਅਤੇ ਸੁਖਮਿੰਦਰ ਸਿਘ ਅੱਬੂਵਾਲ ਆਦਿ ਹਾਜ਼ਰ ਸਨ।