ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਟੋਭਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਐੱਸਡੀਐੱਮ ਜਸਲੀਨ ਕੌਰ ਪਾਇਲ ਨੂੰ ਡਾਕਟਰ ਰਵਿੰਦਰਪਾਲ ਸ਼ਰਮਾ ਵਾਈਸ ਪ੍ਰਧਾਨ ਹਿਉਮਨਰਾਇਟ ਆਲ ਇੰਡੀਆ ਤੇ ਸੀਨੀਅਰ ਆਪ ਆਗੂ ਵਲੋਂ ਮੰਗ ਪੱਤਰ ਦਿੱਤਾ ਗਿਆ।

ਐੱਸਡੀਐੱਮ ਪਾਇਲ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਸਲੇ ਸਬੰਧੀ ਬੀਡੀਪੀਓ ਦੋਰਾਹਾ ਨੂੰ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਦੇਸ਼ ਦਿੱਤੇ। ਡਾ. ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਪਿਛਲੀ ਸਰਕਾਰ ਵਲੋਂ ਪਿੰਡ ਦੇ ਟੋਭਿਆਂ ਦੇ ਵਿਕਾਸ ਕਾਰਜਾਂ ਲਈ ਡੇਢ ਕਰੋੜ ਦੀ ਰਾਸ਼ੀ ਦਿੱਤੀ ਗਈ ਜਿਸ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਿੰਡ ਦੇ ਟੋਬਿਆਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇ।