ਸਟਾਫ਼ ਰਿਪੋਰਟਰ, ਖੰਨਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਲੀਡਰਸ਼ਿਪ ਦਾ ਇਕ ਵਫ਼ਦ ਏਡੀਸੀ ਜਨਰਲ (ਲੁਧਿਆਣਾ) ਰਾਹੁਲ ਚੱਬਾ ਨੂੰ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਦੀ ਅਗਵਾਈ ਵਿੱਚ ਮਿਲਿਆ।

ਗੁਰਪ੍ਰਰੀਤ ਸਿੰਘ (ਜ਼ਿਲ੍ਹਾ ਪ੍ਰਰੈੱਸ ਸਕੱਤਰ) ਨੇ ਦੱਸਿਆ ਵਫ਼ਦ ਨੇ ਮੰਗ ਕੀਤੀ ਗਈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਧਿਆਪਕਾਂ ਦੀਆਂ ਡਿਊਟੀਆਂ ਦੂਰਾਡੇ ਦੇ ਸਥਾਨਾਂ 'ਤੇ ਲਾਉਣ ਦੀ ਥਾਂ ਨੇੜਲੇ ਸਟੇਸ਼ਨਾਂ 'ਤੇ ਹੀ ਲਾਈਆਂ ਜਾਣ। ਕਪਲ ਕੇਸ ਤੇ ਇਸਤਰੀ ਅਧਿਆਪਕਾਂ ਦੀ ਡਿਊਟੀ 'ਤੇ ਤਾਇਨਾਤੀ ਸਮੇਂ ਵਿਸ਼ੇਸ਼ ਸੰਵੇਦਨਾ ਤੋਂ ਕੰਮ ਲਿਆ ਜਾਵੇ ਤਾਂ ਜੋ ਕਿਸੇ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਵਫ਼ਦ ਨੇ ਏਡੀਸੀ ਤੋਂ ਇਹ ਮੰਗ ਵੀ ਕੀਤੀ ਡੀਈਓ ਲਖਵੀਰ ਸਿੰਘ ਸਮਰਾ ਮਾਮਲੇ ਦੇ ਮੁਲਜ਼ਮ ਰਜਿੰਦਰ ਘਈ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ। ਇਹ ਮੰਗ ਉਠਾਈ ਕਿ ਜਾਂ ਤਾਂ ਲੁਧਿਆਣਾ ਪੁਲਿਸ ਦੋਸ਼ੀ ਰਾਜਿੰਦਰ ਘਈ ਨੂੰ ਤੁਰੰਤ ਗਿ੍ਫ਼ਤਾਰ ਕਰੇ ਜਾਂ ਉਸ ਨੂੰ ਇਸ਼ਤਿਹਾਰੀ ਭਗੌੜਾ ਕਰਾਰ ਦੇ ਕੇ ਉਸ ਦੀ ਭਾਲ ਕਰਦਿਆਂ ਬਣਦੀ ਕਾਨੂੰਨੀ ਕਰਵਾਈ ਕਰੇ। ਗੁਰਪ੍ਰਰੀਤ ਸਿੰਘ ਨੇ ਦੱਸਿਆ ਏਡੀਸੀ ਵੱਲੋਂ ਜਥੇਬੰਦੀ ਦੀਆ ਮੰਗਾਂ ਦਾ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਚੀਮਾ (ਜ਼ਿਲ੍ਹਾ ਵਿੱਤ ਸਕੱਤਰ) ਤੇ ਦਵਿੰਦਰ ਸਿੰਘ (ਬਲਾਕ ਪ੍ਰਧਾਨ ਜਗਰਾਓਂ) ਹਾਜ਼ਰ ਸਨ।