ਸਤੀਸ਼ ਗੁਪਤਾ, ਚੌਂਕੀਮਾਨ : ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਟਰੱਸਟ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਫਾਰ ਵਿਮੈੱਨ, ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਤੇ ਜੀਐੱਚਜੀ ਇੰਸਟੀਚਿਉਟ ਆਫ ਲਾਅ, ਸਿੱਧਵਾਂ ਖੁਰਦ ਦਾ ਡਿਗਰੀ ਵੰਡ ਸਮਾਗਮ (ਕਨਵੋਕੇਸ਼ਨ) 30 ਮਾਰਚ 2023 ਨੂੰ ਕਰਵਾਇਆ ਜਾ ਰਿਹਾ ਹੈ। ਪਿੰ੍ਸੀਪਲ ਡਾ. ਅਮਨਦੀਪ ਕੌਰ ਨੇ ਦੱਸਿਆ ਇਸ ਡਿਗਰੀ ਵੰਡ ਸਮਾਗਮ 'ਚ 2018 ਤੋਂ 2021 ਦੌਰਾਨ ਤਿੰਨਾਂ ਕਾਲਜਾਂ 'ਚੋਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਲਈ ਸਿੱਖਿਆ ਸ਼ਾਸਤਰੀ ਤੇ ਵਿਗਿਆਨੀ ਪੋ੍ਫੈਸਰ ਅਰਵਿੰਦ, ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ।