ਸਟਾਫ ਰਿਪੋਰਟਰ, ਖੰਨਾ : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਬੁਢਾਪਾ ਪੈਨਸ਼ਨਾਂ ਤੇ ਹੋਰ ਸਹੂਲਤਾਂ ਜੋ ਨਾਜਾਇਜ਼ ਤਰੀਕੇ ਨਾਲ ਲਗਵਾਈਆਂ ਹਨ ਕੱਟਣ ਦਾ ਸਵਾਗਤ ਕਰਦਿਆਂ ਸੀਨੀਅਰ ਅਕਾਲੀ ਲੀਡਰ ਮਾ. ਕਿਰਪਾਲ ਸਿੰਘ ਘੁਡਾਣੀ ਨੇ ਕਿਹਾ ਲੋਕ 100 ਤੋਂ 200 ਕੁਇੰਟਲ ਕਣਕ ਵੇਚਦੇ ਹਨ, ਉਹ ਵੀ ਕਣਕ ਆਦਿ ਦੇ ਕਾਰਡ ਬਣਾਈ ਫਿਰਦੇ ਹਨ, ਜੋ ਕਿ ਸ਼ਰਮਨਾਕ ਗੱਲ ਹੈ। ਜੇਕਰ ਮੁੱਖ ਮੰਤਰੀ ਪੰਜਾਬ ਇਮਾਨਦਾਰੀ ਨਾਲ ਸਰਵੇਖਣ ਕਰਵਾਏ ਤਾਂ ਬਹੁਤ ਹੈਰਾਨ ਕਰਨ ਵਾਲੇ ਹੱਥ ਸਾਹਮਣੇ ਆਉਣਗੇ। ਸਿਹਤ ਵਿਭਾਗ 'ਚ ਪੰਜ ਲੱਖ ਰੁਪਏ ਫਰੀ ਇਲਾਜ ਵਾਲੇ ਕਾਰਡ ਵੀ ਬਹੁਤ ਲੋਕ ਕਾਨੂੰਨ ਨੂੰ ਿਛੱਕੇ ਟੰਗ ਕੇ ਬਣਾਈ ਬੈਠੇ ਹਨ, ਇਹ ਸਭ ਕੱਟੇ ਜਾਣ ਤੇ ਇਹ ਸਹੂਲਤ ਲੋੜਵੰਦਾਂ ਨੂੰ ਦਿੱਤੀ ਜਾਵੇ। ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹ ਕਾਰਡ ਠੀਕ ਬਣਨ ਤਾਂ ਜੋ ਲੋਕ ਪੈਸੇ ਦੇ ਲਾਲਚ 'ਚ ਲੋਕਾਂ ਦੇ ਫਾਰਮ ਭਰਕੇ ਲੋਕਾਂ ਤੋਂ ਪੈਸੇ ਲੈ ਕੇ ਹਸਪਤਾਲ 'ਚੋਂ ਕਿਵੇਂ ਨਾ ਕਿਵੇਂ ਮੋਹਰਾਂ ਲਗਵਾ ਕੇ ਪੈਨਸ਼ਨਾਂ ਤੇ ਹੋਰ ਕਾਰਡ ਬਣਵਾਉਂਦੇ ਹਨ, ਪਿੰਡਾਂ ਦੇ ਸਰਪੰਚ ਤੇ ਨਗਰ ਕੌਂਸਲ ਦੇ ਕੌਂਸਲਰ ਜਿਨ੍ਹਾਂ ਇਹ ਗ਼ਲਤ ਤਸਦੀਕ ਕੀਤੇ ਹਨ ਨੂੰ ਘੱਟੋ ਘੱਟ ਪੰਜ ਸਾਲ ਦੀ ਸਜ਼ਾ ਦਿੱਤੀ ਜਾਵੇ।