ਅਮਰਜੀਤ ਸਿੰਘ ਧੰਜਲ, ਰਾਏਕੋਟ : ਭਗਤ ਧੰਨਾ ਜੀ ਗੁੁਰਦੁਆਰਾ ਜੋਤਪੁੁਰੀ ਸਾਹਿਬ ਪਿੰਡ ਸਹੌਲੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਭਗਤ ਧੰਨਾ ਜੀ ਦੇ 606ਵੇਂ ਆਗਮਨ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁੁਰੂ ਗੰ੍ਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ਤੇ ਢਾਡੀ ਪ੍ਰਦੀਪ ਸਿੰਘ ਚਮਿੰਡਾ ਦੇ ਇੰਟਰਨੈਸ਼ਨਲ ਢਾਡੀ ਜਥੇ ਵਲੋਂ ਗੁੁਰ ਇਤਿਹਾਸ ਸੁੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਗੁੁਰੂ ਗੋਬਿੰਦ ਸਿੰਘ ਜੀ ਗਤਕਾ ਅਖਾੜਾ ਟਾਹਲੀ ਸਾਹਿਬ ਰਤਨਾ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ।

ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਗਤ ਧੰਨਾ ਜੀ ਦੇ ਆਗਮਨ ਦਿਹਾੜੇ ਸਬੰਧੀ 21 ਜਨਵਰੀ ਨੂੰ ਧੁੁਰ ਦੀ ਬਾਣੀ ਸ੍ਰੀ ਗੁੁਰੂ ਗੰ੍ਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ ਜਿਨ੍ਹਾਂ ਦੇ ਭੋਗ 23 ਜਨਵਰੀ ਨੂੰ ਭਗਤ ਧੰਨਾ ਜੀ ਗੁੁਰਦਵਾਰਾ ਜੋਤਪੁੁਰੀ ਸਾਹਿਬ ਵਿਖੇ ਪਾਏ ਜਾਣਗੇ।

ਇਸ ਮੌਕੇ ਇਸ ਮੌਕੇ ਬੀਰਇੰਦਰ ਸਿੰਘ, ਬਲਤੇਜ ਸਿੰਘ, ਸੁੁਖਬੀਰ ਸਿੰਘ ਬਾਰੀਆ, ਜਗਪਾਲ ਸਿੰਘ, ਭੁੁਪਿੰਦਰ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਗੁੁਰਚਰਨ ਸਿੰਘ, ਪਰਮਜੀਤ ਸਿੰਘ ਆਦਿ ਸਮੇਤ ਨਗਰ ਦੀ ਸੰਗਤ ਨੇ ਹਾਜ਼ਰੀ ਭਰੀ।