ਕੁਲਵਿੰਦਰ ਸਿੰਘ ਰਾਏ, ਖੰਨਾ : ਮੰਗਲਵਾਰ ਦੀ ਦੇਰ ਸ਼ਾਮ ਖੰਨਾ ਦੇ ਆਜ਼ਾਦ ਨਗਰ ਵਿੱਚ ਉਸ ਵੇਲੇ ਦਰਦਨਾਕ ਘਟਨਾ ਵਾਪਰੀ, ਜਦੋ ਖੇਡ-ਖੇਡ ਵਿਚ ਇੱਕ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 9 ਸਾਲ ਦਾ ਅੰਕੁਸ਼ ਪੁੱਤਰ ਵਿਵੇਕ ਨੰਦ ਸ਼ਾਹ ਵਾਸੀ ਜੀ ਟੀ ਬੀ ਨਗਰ, ਲਲਹੇੜੀ ਰੋਡ ਖੰਨਾ ਆਪਣੇ ਵੱਡੇ ਭਰਾ ਅਮਨ 11 ਸਾਲ ਤੇ ਹੋ ਬੱਚਿਆਂ ਨਾਲ ਗਲੀ ਵਿੱਚ ਖੇਡ ਰਿਹਾ ਸੀ।

ਇਸ ਦੱਸਿਆ ਜਾ ਰਿਹਾ ਕਿ ਅੰਕੁਸ਼ ਨੇ ਆਪਣੇ ਗਲ ਵਿਚ ਇਕ ਰੱਸੀ ਜਾਂ ਕੋਈ ਹੋਰ ਚੀਜ਼ ਪਾਈ ਹੋਈ ਸੀ ਜਿਸ ਨੂੰ ਖੇਡ-ਖੇਡ ਵਿਚ ਅਚਾਨਕ ਝਟਕਾ ਮਾਰ ਦਿੱਤਾ। ਜਿਸ ਨਾਲ ਅੰਕੁਸ਼ ਬੇਹੋਸ਼ ਹੋ ਗਿਆ। ਬੱਚਿਆਂ ਨੇ ਘਰ ਜਾ ਕੇ ਰੌਲਾ ਪਾਇਆ ਕਿ ਅੰਕੁਸ਼ ਨੂੰ ਕੁਝ ਹੋ ਗਿਆ ਹੈ ਜਿਸ ਨੂੰ ਹਫੜਾ ਦਫੜੀ ਵਿਚ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬੱਚੇ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਆਈਓ ਹਰਪਾਲ ਸਿੰਘ ਨੇ ਕਿਹਾ ਕਿ ਬੱਚੇ ਨੇ ਗਲੀ ਵਿਚ ਖੇਡਣ ਦੌਰਾਨ ਗਰਦਨ ਵਿੱਚ ਰੱਸੀ ਜਾਂ ਕੋਈ ਹੋਰ ਚੀਜ਼ ਪਾਈ ਹੋਈ ਸੀ ਜਿਸ ਨੂੰ ਕਿਸੇ ਬੱਚੇ ਨੇ ਖੇਡ ਖੇਡ ਵਿਚ ਝਟਕਾ ਦੇ ਦਿੱਤਾ। ਜਿਸ ਨਾਲ ਬੱਚੇ ਨਦੀ ਮੌਤ ਹੋ ਗਈ। ਬੱਚੇ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪਰਿਵਾਰ ਵਾਲਿਆਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Jagjit Singh