ਕੌਸ਼ਲ ਮੱਲ੍ਹਾ, ਹਠੂਰ

ਪਿੰਡ ਡੱਲਾ ਦੀ ਨਹਿਰ 'ਚੋਂ ਪਿੰਡ ਅਖਾੜਾ ਦੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਕਾੳਂੁਕੇ ਕਲਾਂ ਦੇ ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਅਖਾੜਾ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਪਰਿਵਾਰਕ ਮੈਂਬਰਾ ਨੇ ਥਾਣਾ ਸਦਰ ਜਗਰਾਓਂ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਲਿਖਾਈ ਹੋਈ ਸੀ ਤੇ ਪਰਿਵਾਰਕ ਮੈਂਬਰ ਉਸੇ ਦਿਨ ਤੋਂ ਹੀ ਬਲਦੇਵ ਸਿੰਘ ਦੀ ਭਾਲ ਕਰ ਰਹੇ ਸਨ। ਬੁੱਧਵਾਰ ਨੂੰ ਨਹਿਰ ਵਿਚ ਪਾਣੀ ਘੱਟ ਹੋਣ ਕਰਕੇ ਬਲਦੇਵ ਸਿੰਘ ਦੀ ਲਾਸ਼ ਪਿੰਡ ਡੱਲਾ ਦੀ ਨਹਿਰ ਵਿਚ ਤੈਰਦੀ ਮਿਲੀ ਜਿਸ ਦੀ ਸੂਚਨਾ ਪਿੰਡ ਡੱਲਾ ਦੇ ਕੁਝ ਲੋਕਾਂ ਨੇ ਪੁਲਿਸ ਨੂੰ ਦਿੱਤੀ। ਮਿ੍ਤਕ ਬਲਦੇਵ ਸਿੰਘ ਦੇ ਵੱਡੇ ਪੁੱਤਰ ਰਿੰਕੂ ਸਿੰਘ ਦੇ ਦਿੱਤੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ ਹੈ।