v> ਸਰਵਣ ਸਿੰਘ ਭੰਗਲਾਂ, ਸਮਰਾਲਾ: ਪਿਛਲੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਮਰਾਲਾ ਨੇੜਲੇ ਪਿੰਡ ਢੀਂਡਸਾ ਦੇ ਲਾਪਤਾ ਹੋਏ ਫ਼ੌ ਜੀ ਜਵਾਨ ਲਾਂਸ ਨਾਇਕ ਪਲਵਿੰਦਰ ਸਿੰਘ ਦੀ ਦੇਹ ਦਰਾਸ ਸੈਕਟਰ ਨੇੜਲੀ ਨਦੀ ਵਿਚੋਂ ਮਿਲ ਗਈ ਹੈ। ਇਸ ਦੀ ਪੁਸ਼ਟੀ ਫ਼ੌ ਜ ਦੇ ਅਧਿਕਾਰੀਆਂ ਨੇ ਸ਼ਹੀਦ ਹੋਏ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ। ਲਾਂਸ ਨਾਇਕ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਫ਼ੌ ਜ ਦੇ ਅਧਿਕਾਰੀਆਂ ਨੂੰ ਪਲਵਿੰਦਰ ਸਿੰਘ ਦੀ ਲਾਸ਼ ਨਦੀ ਵਿਚੋਂ ਹੀ ਕਰੀਬ 22 ਕਿਲੋਮੀਟਰ ਅੱਗੇ ਜਾਕੇ ਮਿਲੀ ਹੈ। ਦੇਸ਼ ਦੀ ਰਾਖੀ ਲਈ ਡਿਊਟੀ ਕਰਦਿਆਂ ਸ਼ਹੀਦ ਹੋਏ ਫ਼ੌ ਜੀ ਜਵਾਨ ਪਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਉਸਦੇ ਜੱਦੀ ਪਿੰਡ ਢੀਂਡਸਾ ਵਿਖੇ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

Posted By: Jagjit Singh