ਗੁਰਪ੍ਰਰੀਤ ਸਿੰਘ ਖੱਟੜਾ, ਪਾਇਲ : ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਤੇ ਐੱਸਡੀਐੱਮ ਪਾਇਲ ਸਵਾਤੀ ਟਿਵਾਣਾ ਵੱਲੋਂ ਪਿੰਡ ਅਲੂਣਾ ਤੋਲਾ ਦਾ ਦੌਰਾ ਕਰਦਿਆਂ ਵਿਦੇਸ਼ੀ ਮੁਲਕਾਂ ਦੇ ਕਲਾਕਾਰਾਂ ਵੱਲੋਂ ਪਿੰਡ ਦੀਆਂ ਕੰਧਾਂ 'ਤੇ ਬਣਾਈਆਂ ਪੁਰਾਤਨ ਵੰਨਗੀਆਂ, ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦ ਭਗਤ ਸਿੰਘ ਦਾ ਚਿੱਤਰ ਤੇ ਹੋਰ ਦਿਲ ਖਿੱਚਵੀਆਂ ਤਸਵੀਰਾਂ ਦੀ ਸਰਾਹਨਾ ਕੀਤੀ। ਪ੍ਰਦੀਪ ਅਗਰਵਾਲ ਤੇ ਸਵਾਤੀ ਟਿਵਾਣਾ ਵੱਲੋਂ ਪਿੰਡ ਦੇ ਅੰਤਰਰਾਸ਼ਟਰੀ ਫੁਟਬਾਲ ਕੋਚ ਗੁਰਪ੍ਰਰੀਤ ਸਿੰਘ ਮਲਹਾਂਸ ਨਾਲ ਵੀ ਮੁਲਾਕਾਤ ਕੀਤੀ ਤੇ ਫੁਟਬਾਲ ਅਕੈਡਮੀ ਬਾਰੇ ਜਾਣਕਾਰੀ ਹਾਸਲ ਕੀਤੀ। ਗਰਾਮ ਪੰਚਾਇਤ ਵੱਲੋਂ ਡੀਸੀ ਸਾਹਿਬ ਨੂੰ ਖੇਡ ਸਟੇਡੀਅਮ, ਪਿੰਡ ਦੀ ਹਦੂਦ ਤੋਂ ਹੱਡਾਰੋੜੀ ਨੂੰ ਬਾਹਰ ਕੱਢਣ ਤੇ ਗਰਾਊਂਡ ਦੇ ਵਿਚਕਾਰ ਦੀ ਲੰਘਦੀ ਵੱਡੀ ਬਿਜਲੀ ਲਾਈਨ ਨੂੰ ਬਾਹਰ ਕੱਢਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਏਡੀਸੀ ਖੰਨਾ ਜਸਪਾਲ ਸਿੰਘ ਗਿੱਲ, ਕਲਰਕ ਪਰਮਜੀਤ ਸਿੰਘ ਸੁੱਖਾ, ਪਟਵਾਰੀ ਏਕਮ ਸਿੰਘ, ਚਰਨਜੋਤ ਸਿੰਘ ਚੀਮਾ, ਸਰਪੰਚ ਲਾਲਦੀਨ, ਮਨਪ੍ਰਰੀਤ ਸਿੰਘ ਗੋਲਡੀ, ਕੋਚ ਗੁਰਪ੍ਰਰੀਤ ਸਿੰਘ, ਸਾਬਕਾ ਥਾਣੇਦਾਰ ਅਜੀਤ ਸਿੰਘ, ਸਵਰਨ ਸਿੰਘ ਭੱਟੀ, ਗੁਰਦਿਆਲ ਸਿੰਘ, ਦਲਜੀਤ ਸਿੰਘ, ਸੈਕਟਰੀ ਕਮਲ, ਕਲਰਕ ਬਲਜੀਤ ਸਿੰਘ ਹਾਜ਼ਰ ਸਨ।