ਪੱਤਰ ਪ੍ਰਰੇਰਕ, ਹੰਬੜਾਂ : ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਡੀਸੀ ਸੁਰਭੀ ਮਲਿਕ, ਏਡੀਸੀ ਅਮਿਤ ਕੁਮਾਰ, ਰੁਚੀ ਬਾਵਾ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸਰਪੰਚ ਸਰਬਜੀਤ ਕਾਲਾ, ਸੋਨੀਆ ਸ਼ਰਮਾ ਪਹੁੰਚੇ।

ਇਸ ਮੌਕੇ ਡੀਸੀ ਸੁਰਭੀ ਮਲਿਕ ਵਲੋਂ ਰੀਬਨ ਕੱਟ ਕੇ ਇਸ ਜੰਗਲ ਲਗਾਉਣ ਦਾ ਉੁਦਘਾਟਨ ਕੀਤਾ ਗਿਆ। ਇਸ ਸਮੇਂ ਈਕੋ ਸੰਸਥਾ ਵਲੋਂ ਵੱਖ-ਵੱਖ ਕਿਸਮਾਂ ਦੇ 2500 ਬੂਟੇ ਜੰਗਲ ਲਗਾਉਣ ਲਈ ਦਿੱਤੇ ਗਏ। ਇਸ ਦੌਰਾਨ ਡੀਸੀ ਮਲਿਕ ਤੇ ਰੁਚੀ ਵਲੋਂ ਸਰਪੰਚ ਰਣਜੋਧ ਸਿੰਘ ਤੇ ਗ੍ਰਾਮ ਪੰਚਾਇਤ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਤੇ ਡੀਸੀ ਸੁਰਭੀ ਨੇ ਦੇਸ਼ ਦੀ 75ਵੇਂ ਅਜ਼ਾਦੀ ਦਿਵਸ ਮੌਕੇ ਸਾਰਿਆਂ ਨੂੰ ਬੂਟੇ ਲਗਾਉਣ ਦਾ ਅਹਿਦ ਲੈਣ ਲਈ ਪੇ੍ਰਿਆ। ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਮੱਝਾਂ ਚਾਰਨ ਵਾਲੇ ਗੁੱਜਰਾਂ ਖ਼ਿਲਾਫ਼ ਡੀਸੀ ਮਲਿਕ ਨੂੰ ਮੰਗ ਪੱਤਰ ਦਿੱਤਾ। ਇਸ ਉਪਰੰਤ ਪੰਚਾਇਤ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤੇਜਾ ਸਿੰਘ ਗਿੱਲ, ਪਾਲੀ ਭੰਦੋਲ, ਸੈਕਟਰੀ ਬਲਵੀਰ ਸਿੰਘ, ਪੰਚ ਜਸਪਾਲ ਸਿੰਘ, ਪੰਚ ਹਰਪਾਲ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਬਲਜਿੰਦਰ ਸਿੰਘ, ਨੰਬਰਦਾਰ ਬਲਵੀਰ ਕਲੇਰ, ਲੈਕ. ਅਲਬੇਲ ਸਿੰਘ, ਮਨਜੀਤ ਭੈਰੋਮੁਨਾ, ਸਵਰਨ ਸਿੰਘ, ਗੱਜਣ ਸਿੰਘ, ਕੁਲਦੀਪ ਸਿੰਘ, ਸ਼ਿੰਗਾਰਾ ਸਿੰਘ, ਮਨਮੋਹਨ ਸਿੰਘ, ਜਸਵੀਰ ਰਾਣਾ, ਰਣਵੀਰ ਹੰਬੜਾਂ, ਲਾਲ ਸਿੰਘ ਸੁਧਾਰੀਆ ਹਾਜ਼ਰ ਸਨ।