ਮਨੀਸ਼ ਸਚਦੇਵਾ, ਬਲਜੀਤ ਸਿੰਘ ਬਘੌਰ, ਸਮਰਾਲਾ : ਥਾਣਾ ਦੋਰਾਹਾ ਦੇ ਥਾਣਾ ਮੁਖੀ ਦਵਿੰਦਰਪਾਲ ਸਿੰਘ ਪਦਉੱਨਤ ਹੋ ਕੇ ਇੰਸਪੈਕਟਰ ਬਣ ਗਏ ਹਨ। ਡੀਐੱਸਪੀ ਦਫ਼ਤਰ ਸਮਰਾਲਾ ਵਿਖੇ ਉਨ੍ਹਾਂ ਨੂੰ ਤਰੱਕੀ ਦੇ ਸਟਾਰ ਐੱਸਐੱਸਪੀ ਖੰਨਾ ਹਰਪ੍ਰਰੀਤ ਸਿੰਘ, ਐੱਸਪੀ ਜਗਵਿੰਦਰ ਸਿੰਘ ਚੀਮਾ, ਡੀਐੱਸਪੀ ਹਰਿੰਦਰ ਸਿੰਘ ਮਾਨ ਤੇ ਥਾਣਾ ਮੁਖੀ ਸਿੰਕਦਰ ਸਿੰਘ ਚੀਮਾ ਵੱਲੋਂ ਲਗਾਏ ਗਏ। ਜ਼ਿਕਰਯੋਗ ਹੈ ਕਿ ਇੰਸਪੈਕਟਰ ਦਵਿੰਦਰਪਾਲ ਸਿੰਘ ਇਸ ਤੋਂ ਪਹਿਲਾਂ ਥਾਣਾ ਲੁਧਿਆਣਾ, ਥਾਣਾ ਕੂੰਮ ਕਲਾਂ, ਥਾਣਾ ਸਮਰਾਲਾ ਵਿਖੇ ਵੀ ਰਹਿ ਚੁੱਕੇ ਹਨ।