ਸੁਖਦੇਵ ਗਰਗ, ਜਗਰਾਓਂ : ਡੀਏਵੀ ਸੈਨਟਰੀ ਪਬਲਿਕ ਸਕੂਲ ਦੇ 'ਸਾਇੰਸ ੳਲੰਪੀਅਡ ਮੁਕਾਬਲੇ' ਚੋਂ ਮੈਡਲ ਜਿੱਤਣ ਵਾਲੇ 22 ਵਿਦਿਆਰਥੀਆਂ ਦਾ ਵੀਰਵਾਰ ਨੂੰ ਸਨਮਾਨ ਕੀਤਾ ਗਿਆ। ਪਿ੍ਰੰਸੀਪਲ ਬਿ੍ਜ ਮੋਹਨ ਬੱਬਰ ਨੇ ਮੈਡਲ ਜਿੱਤਣ ਵਾਲੇ ਸਕੂਲ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ, ਉੱਥੇ ਇਨ੍ਹਾਂ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਨ ਵਾਲੇ ਅਧਿਆਪਕਾ ਦੀ ਤਾਰੀਫ਼ ਵੀ ਕੀਤੀ। ਪਿ੍ਰੰਸੀਪਲ ਬੱਬਰ ਨੇ ਦੱਸਿਆ ਕਿ ਐੱਸਓਐੱਸ ਦੇ ਅਧੀਨ ਹੋਏ 'ਸਾਇੰਸ ਓਲੰਪੀਆਡ ਮੁਕਾਬਲੇ' ਵਿਚ ਸਕੂਲ ਦੇ 104 ਵਿਦਿਆਰਥੀਆਂ ਨੇ ਹਿੱਸਿਆਂ ਲੈਂਦਿਆਂ 10 ਗੋਲਡ, 6 ਸਿਲਵਰ ਤੇ 6 ਬਰੋਨਜ਼ ਮੈਡਲ ਜਿੱਤੇ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਸੱਤਵੀਂ ਜਮਾਤ ਦੇ ਅਜਿੰਦਰਪਾਲ ਸਿੰਘ ਤੇ ਸਤਨਾਮ ਸਿੰਘ, ਅੱਠਵੀਂ ਜਮਾਤ ਦੇ ਕਮਲਨੂਰ ਸਿੰਘ, ਨੌਵੀਂ ਜਮਾਤ ਦੇ ਦਰੋਨ ਗਰਗ ਲੈਵਲ ਦੋ ਲਈ ਚੁਣੇ ਗਏ। ਉਨ੍ਹਾਂ ਵਿਦਿਆਰਥੀਆਂ ਨੂੰ ਲਗਨ ਅਤੇ ਹੌਸਲੇ ਨਾਲ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਜਿੱਤ ਪ੍ਰਰਾਪਤ ਕਰਨ ਲਈ ਪ੍ਰਰੇਰਿਤ ਵੀ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।