ਐੱਸਪੀ ਜੋਸ਼ੀ, ਲੁਧਿਆਣਾ : ਅਰਬਨ ਅਸਟੇਟ ਜਮਾਲਪੁਰ ਦੀ ਰਹਿਣ ਵਾਲੀ ਬਜ਼ੁਰਗ ਅੌਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵੱਲੋਂ ਬਜ਼ੁਰਗ ਅੌਰਤ ਦੀ ਨੂੰਹ ਅਤੇ ਉਸ ਦੇ ਪਿਤਾ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਕੁੱਟਮਾਰ ਦੀ ਸ਼ਿਕਾਰ ਬਜ਼ੁਰਗ ਅੌਰਤ ਕਿਰਨ ਗਰਗ ਨੇ ਦੱਸਿਆ ਕਿ ਉਸ ਦਾ ਆਪਣੀ ਨੂੰਹ ਸੁਚੇਤਾ ਗਰਗ ਨਾਲ ਘਰੇਲੂ ਵਿਵਾਦ ਚੱਲਦਾ ਹੈ। ਕਿਰਨ ਗਰਗ ਮੁਤਾਬਕ ਵਾਰਦਾਤ ਵਾਲੇ ਦਿਨ ਹੋਵੇ ਘਰੇਲੂ ਝਗੜੇ ਤੋਂ ਬਾਅਦ ਸੁਚੇਤਾ ਨੇ ਆਪਣੇ ਪਿਤਾ ਸਤੀਸ਼ ਸਿੰਗਲਾ ਨੂੰ ਘਰ ਸੱਦਿਆ ਤੇ ਦੋਵਾਂ ਨੇ ਮਿਲ ਕੇ ਬਜ਼ੁਰਗ ਅੌਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦ ਪੀੜਤਾ ਨੇ ਆਪਣੇ ਬਚਾਅ 'ਚ ਰੌਲ਼ਾ ਪਾਇਆ ਤਾਂ ਉਸ ਦੀ ਨੂੰਹ ਤੇ ਪਿਤਾ ਸਤੀਸ਼ ਸਿੰਗਲਾ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।