ਸਟਾਫ ਰਿਪੋਰਟਰ, ਖੰਨਾ : ਨਗਰ ਕੌਂਸਲ ਖੰਨਾ 'ਚ ਵਿੱਤੀ ਸਾਲ 2022-23 ਲਈ 10 ਫ਼ੀਸਦੀ ਛੋਟ ਦੇ ਨਾਲ ਪ੍ਰਰਾਪਰਟੀ ਟੈਕਸ ਜਮ੍ਹਾ ਕਰਨ ਦੀ ਆਖ਼ਰੀ ਮਿਤੀ 30 ਸਤੰਬਰ ਰੱਖੀ ਗਈ ਹੈ। ਇਸ ਲਈ ਲੋਕਾਂ ਨੂੰ ਇਸ ਦਾ ਲਾਭ ਲੈਂਦੇ ਹੋਏ ਆਪਣਾ ਪ੍ਰਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਉਣਾ ਚਾਹੀਦਾ ਹੈ। ਪਹਿਲੀ ਅਪ੍ਰਰੈਲ ਤੋਂ 22 ਸਤੰਬਰ ਤਕ ਨਗਰ ਕੌਂਸਲ 'ਚ 2 ਕਰੋੜ ਰੁਪਏ ਦਾ ਪ੍ਰਰਾਪਰਟੀ ਟੈਕਸ ਇਕੱਠਾ ਹੋਇਆ ਹੈ। ਇਹ ਜਾਣਕਾਰੀ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦਿੱਤੀ। ਪ੍ਰਧਾਨ ਲੱਧੜ ਵਲੋਂ ਪ੍ਰਰਾਪਰਟੀ ਟੈਕਸ ਸ਼ਾਖਾ 'ਚ ਜਾ ਕੇ ਕੰਮ ਦਾ ਜਾਇਜ਼ਾ ਲਿਆ ਤੇ ਸਟਾਫ਼ ਦਾ ਹੌਸਲਾ ਵਧਾਇਆ। ਪ੍ਰਧਾਨ ਕਮਲਜੀਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤਕ ਆਪਣਾ ਪ੍ਰਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ, ਉਹ 30 ਸਤੰਬਰ ਤਕ ਆਪਣਾ ਟੈਕਸ ਜਮ੍ਹਾ ਕਰਵਾ ਕੇ ਸਰਕਾਰ ਵੱਲੋਂ ਦਿੱਤੀ ਗਈ ਛੋਟ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਜੇਕਰ ਸ਼ਨਿੱਚਰਵਾਰ ਤੇ 26 ਸਤੰਬਰ ਨੂੰ ਅਗਰਸੈਨ ਜੈਅੰਤੀ ਦੀ ਛੁੱਟੀ ਹੋਵੇ ਤਾਂ ਵੀ ਇਹ ਸ਼ਾਖਾ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਖੁੱਲ੍ਹੀ ਰਹੇਗੀ। ਇਸ ਤੋਂ ਇਲਾਵਾ ਵਟਸਐਪ 'ਤੇ ਪ੍ਰਰਾਪਤ ਿਲੰਕ ਪ੍ਰਰਾਪਤ ਕਰਕੇ 87509 75975 'ਤੇ ਮਿਸ ਕਾਲ ਕਰਕੇ ਆਨਲਾਈਨ ਪ੍ਰਰਾਪਰਟੀ ਟੈਕਸ ਵੀ ਜਮ੍ਹਾ ਕਰਵਾਇਆ ਜਾ ਸਕਦਾ ਹੈ।