ਕੁਲਵਿੰਦਰ ਸਿੰਘ ਰਾਏ, ਖੰਨਾ : ਬਾਬਾ ਮੈਂਗਣ ਦਾਸ ਸਪੋਰਟਸ ਕਲੱਬ ਪਿੰਡ ਗੋਹ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ 'ਚ ਸ੍ਰੀ ਮੁਕਤਸਰ ਸਾਹਿਬ, ਸ੍ਰੀ ਤਰਨਤਾਰਨ ਤੇ ਚੰਡੀਗੜ੍ਹ ਤੋਂ ਆਏ ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ। ਜਿਸ 'ਚ ਜੇਤੂ ਨੌਜਵਾਨ ਜਸਕਰਨ ਸਿੰਘ ਮੁਕਤਸਰ ਸਾਹਿਬ ਪਹਿਲੇ ਨੰਬਰ 'ਤੇ ਰਹਿ ਕੇ ਚਾਂਦੀ ਦੀ 5 ਤੋਲੇ ਦੀ ਚੈਨ ਜਿੱਤੀ। ਦੂਜੇ ਨੰਬਰ 'ਤੇ ਜੁਗਰਾਜ ਸਿੰਘ ਚੰਡੀਗੜ੍ਹ ਨੇ ਜੂਸਰ ਜਿੱਤਿਆ ਤੇ ਤੀਜੇ ਨੰਬਰ 'ਤੇ ਜੇਤੂ ਵੀਰ ਦਵਿੰਦਰ ਸਿੰਘ ਸਾਹਨੇਵਾਲ ਨੇ ਡਿਨਰ ਸੈੱਟ ਜਿਤਿਆ। ਹਰ ਉਮਰ ਗਰੁੱਪ ਦੇ ਭਾਗ ਲੈਣ ਵਾਲੇ ਬੱਚਿਆਂ ਨੂੰ ਕ੍ਮਵਾਰ ਇਹੋ ਇਨਾਮ, ਪੱਗਾਂ ਤੇ ਦੁਮਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਮੁੱਖ ਮਹਿਮਾਨ ਵੱਜੋਂ ਡਾ. ਗੁਰਮੁੱਖ ਸਿੰਘ ਚਾਹਲ ਓਐੱਸਡੀ ਵਿਧਾਇਕ ਖੰਨਾ ਨੇ ਸ਼ਿਰਕਤ ਕੀਤੀ। ਡਾ. ਚਾਹਲ ਨੇ ਕਿਹਾ ਕਿ ਇਹੋ-ਜਿਹੇ ਮੁਕਾਬਲਿਆਂ ਨਾਲ ਜਿੱਥੇ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ ਤੇ ਉੱਥੇ ਹੀ ਨੌਜਵਾਨਾਂ ਦਾ ਦਸਤਾਰ ਪ੍ਰਤੀ ਮੋਹ ਵੀ ਵੱਧਦਾ ਹੈ। ਦੁਮਾਲਾ ਮੁਕਾਬਲਾ ਲੜਕੀ ਇੰਦਰਜੀਤ ਕੌਰ ਨੇ ਕਈ ਲੜਕਿਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜਿਸ ਨੂੰ ਡਾ. ਚਾਹਲ ਨੇ ਆਪਣੇ ਵੱਲੋਂ ਸਪੈਸ਼ਲ ਇਨਾਮ ਦਿੱਤਾ। ਜੱਜ ਦੀ ਭੂਮਿਕਾ ਹਰਮਨ ਸਿੰਘ ਹਨੀ ਤੇ ਬੇਅੰਤ ਸਿੰਘ ਸੋਨੀ ਨੇ ਅਦਾ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਤੇ ਮੈਂਬਰ ਬਲਾਕ ਸੰਮਤੀ ਸਤਿੰਦਰ ਸਿੰਘ, ਸਰਪੰਚ ਪਾਲ ਸਿੰਘ, ਪੰਚ ਦਲੇਰ ਸਿੰਘ, ਪੰਚ ਦਵਿੰਦਰ ਸਿੰਘ, ਪੰਚ ਬਲਜੀਤ ਸਿੰਘ, ਬਾਬਾ ਤਰਨਜੀਤ ਸਿੰਘ, ਜਤਿੰਦਰ ਸਿੰਘ, ਗੁਰਮਿੱਤਰ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ ਹਾਜ਼ਰ ਸਨ।