ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਦੇ ਮੁਖੀ ਸੰਤ ਬਾਬਾ ਸੁਖਦੇਵ ਸਿੰਘ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਅੰਮਿ੍ਤਸਰ ਦੇ ਲੰਗਰ ਲਈ ਰਸਦ ਭੇਜੀ ਗਈ। ਉਨ੍ਹਾਂ ਦੱਸਿਆ ਆਟਾ, ਦਾਲ, ਮਸਾਲੇ, ਚੀਨੀ, ਚਾਹ, ਸਬਜ਼ੀਆਂ ਆਦਿ ਸਾਮਾਨ ਸੰਗਤ ਤੋਂ ਇਕੱਠਾ ਕੀਤਾ ਗਿਆ। ਸੰਤ ਬਾਬਾ ਸੁਖਦੇਵ ਸਿੰਘ ਰੋੜੀਆਂ ਵੱਲੋਂ ਇਸ ਕਾਰਜ਼ 'ਚ ਸਹਿਯੋਗ ਲਈ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਜਥੇਦਾਰ ਰਣਵੀਰ ਸਿੰਘ, ਰਣਜੀਤ ਸਿੰਘ ਕਾਲਾ, ਦਵਿੰਦਰ ਸਿੰਘ ਨੋਨਾ, ਸੁਰਿੰਦਰ ਸਿੰਘ, ਜਸਕਰਨ ਸਿੰਘ ਧਾਲੀਵਾਲ, ਹਰਸ਼ ਸੋਮਲ, ਰਣਦੀਪ ਸਿੰਘ ਸੋਮਲ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।