ਸਤਵਿੰਦਰ ਸ਼ਰਮਾ, ਲੁਧਿਆਣਾ : ਏਡੀਸੀ ਅਮਰਜੀਤ ਸਿੰਘ ਬੈਂਸ ਤੋਂ ਬਾਅਦ ਹੁਣ ਡੀ ਜ਼ੋਨ ਦੇ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਕਿ ਕੁਲਪ੍ਰੀਤ ਸਿੰਘ ਦਾ ਸੈਂਪਲ ਪਰਸੋਂ ਭੇਜਿਆ ਗਿਆ ਸੀ।ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕਾਬਲੇ ਗੌਰ ਹੈ ਕਿ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਏਡੀਸੀ ਅਮਰਜੀਤ ਸਿੰਘ ਬੈਂਸ ਦੇ ਸੰਪਰਕ ਵਿੱਚ ਸਨ। ਏਡੀਸੀ ਬੈਂਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਕੁਲਪ੍ਰੀਤ ਸਿੰਘ ਸਤਰਕ ਹੋ ਗਏ ਸਨ ਤੇ ਉਨ੍ਹਾਂ ਨੇ ਪਰਸੋਂ ਤੋਂ ਹੀ ਆਪਣੇ-ਆਪ ਨੂੰ ਘਰ 'ਚ ਹੀ ਕੋਆਰੰਟਾਈਨ ਕਰ ਲਿਆ ਸੀ।

Posted By: Ramanjit Kaur