ਕੁਲਵਿੰਦਰ ਸਿੰਘ ਰਾਏ, ਖੰਨਾ

ਨਗਰ ਕੌਂਸਲ ਖੰਨਾ ਚੋਣ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਖੰਨਾ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਐਤਵਾਰ ਨੂੰ ਵਿਧਾਇਕ ਗੁਰਕੀਰਤ ਕੋਟਲੀ ਨੇ ਸਾਈਕਲ ਰੈਲੀ ਕੱਢੀ। ਕੋਟਲੀ ਸ਼ਹਿਰ ਦੇ ਕਈ ਇਲਾਕਿਆਂ 'ਚ ਸਾਈਕਲ 'ਤੇ ਪੁੱਜੇ ਤੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ।

ਇਹ ਸਾਈਕਲ ਰੈਲੀ ਭੱਟੀਆਂ ਸਥਿਤ ਰੈਸਟ ਹਾਊਸ ਤੋਂ ਵਿਧਾਇਕ ਕੋਟਲੀ ਦੀ ਅਗਵਾਈ 'ਚ ਰਵਾਨਾ ਹੋਈ। ਇਸ ਤੋਂ ਬਾਅਦ ਉਹ ਸ਼ਹਿਰ ਦੇ ਵੱਖ-ਵੱਖ ਮੁੱਹਲਿਆਂ ਤੇ ਵਾਰਡਾਂ 'ਚ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਬਲਾਕ ਕਮੇਟੀ ਚੇਅਰਮੈਨ ਸਤਨਾਮ ਸਿੰਘ ਸੋਨੀ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ, ਯੂਥ ਕਾਂਗਰਸ ਪ੍ਰਧਾਨ ਅੰਕਿਤ ਸ਼ਰਮਾ, ਡਾ. ਗੁਰਮੁੱਖ ਸਿੰਘ ਚਾਹਲ, ਹਰਿੰਦਰ ਸਿੰਘ ਕਨੇਚ, ਕੌਂਸਲਰ ਗੁਰਮੀਤ ਨਾਗਪਾਲ, ਹਰਦੀਪ ਸਿੰਘ ਨੀਨੂੰ, ਰਵਿੰਦਰ ਸਿੰਘ ਬੱਬੂ, ਸੁਰਿੰਦਰ ਬਾਵਾ, ਕਮਲ ਲੱਧੜ, ਅਮਰੀਸ਼ ਕਾਲੀਆ, ਤਰੁਣ ਲੂੰਬਾ, ਵਿਜੇ ਮੋਦਗਿੱਲ, ਹਰਵਿੰਦਰ ਸ਼ੰਟੂ ਸਰਹੱਦੀ ਹਾਜ਼ਰ ਸਨ। ਕੋਟਲੀ ਨੇ ਕਿਹਾ ਕਿ ਖੰਨਾ ਦੀ ਜਨਤਾ ਨੇ ਕਾਂਗਰਸ ਨੂੰ ਭਰਪੂਰ ਪਿਆਰ ਦਿੱਤਾ ਹੈ। ਸਪੱਸ਼ਟ ਬਹੁਮਤ ਦੇਣ ਲਈ ਉਹ ਸ਼ਹਿਰ ਦੇ ਅਹਿਸਾਨਮੰਦ ਹਨ ਤੇ ਇਸ ਤੋਂ ਉਨ੍ਹਾਂ ਨੂੰ ਸ਼ਹਿਰ 'ਚ ਵਿਕਾਸ ਦੇ ਕੰਮਾਂ 'ਚ ਹੋਰ ਤੇਜ਼ੀ ਲਿਆਉਣ ਦਾ ਹੌਂਸਲਾ ਮਿਲਿਆ ਹੈ। ਇਸ ਲਈ ਉਨ੍ਹਾਂ ਨੇ ਖ਼ੁਦ ਲੋਕਾਂ ਦੇ ਕੋਲ ਜਾਕੇ ਧੰਨਵਾਦ ਕਰਨ ਲਈ ਇਸ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ।