ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ

ਪਿੰਡਾਂ 'ਚ ਵਿਕਾਸ ਕਾਰਜ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਭੇਜੇ ਗਏ 14ਵੇਂ ਵਿੱਤ ਕਮਿਸ਼ਨ ਤਹਿਤ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਿਢੱਲੋਂ ਵਲੋਂ 116 ਪਿੰਡਾਂ ਦੀਆਂ ਪੰਚਾਇਤਾਂ ਨੂੰ 7 ਕਰੋੜ 8 ਲੱਖ ਰੁਪਏ ਦੀ ਗ੍ਾਂਟ ਦੇ ਚੈੱਕ ਵੰਡੇ ਗਏ। ਵਿਧਾਇਕ ਅਮਰੀਕ ਸਿੰਘ ਿਢੱਲੋਂ ਨੇ ਕਿਹਾ ਕਿ ਪੰਚਾਇਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਤੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਸੁਚੱਜੇ ਢੰਗ ਨਾਲ ਪਿੰਡਾਂ 'ਚ ਵਿਕਾਸ ਕਰਵਾਉਣ। ਕਾਂਗਰਸੀ ਆਗੂ ਕਰਨਵੀਰ ਸਿੰਘ ਿਢੱਲੋਂ ਨੇ ਕਿਹਾ ਕਿ ਮਾਛੀਵਾੜਾ ਬਲਾਕ 'ਚ ਗ੍ਾਂਟਾ ਦੇ ਚੈੱਕ ਵੰਡਣ ਲਈ ਪਿੰਡਾਂ ਨੂੰ ਵੱਖ-ਵੱਖ ਜ਼ੋਨਾਂ 'ਚ ਵੰਡਿਆ ਗਿਆ ਹੈ ਜਿਸ 'ਚ ਤੱਖਰਾਂ, ਮਾਣੇਵਾਲ, ਪੰਜਗਰਾਈਆਂ, ਮਾਛੀਵਾੜਾ ਖਾਮ, ਮਾਣੇਵਾਲ, ਜਾਤੀਵਾਲ, ਹਿਯਾਤਪੁਰ ਤੇ ਗੜ੍ਹੀ ਤਰਖਾਣਾ ਸ਼ਾਮਲ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਕੰੁਦਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਉਪ ਚੇਅਰਮੈਨ ਸੁਖਪ੍ਰਰੀਤ ਸਿੰਘ ਝੜੌਦੀ, ਪੀ.ਏ ਰਾਜੇਸ਼ ਬਿੱਟੂ ਆਦਿ ਮੌਜੂਦ ਸਨ।