ਲੁਧਿਆਣਾ, ਰਾਜੀਵ ਸ਼ਰਮਾ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨਾਲ ਜਿੱਥੇ ਆਮ ਆਦਮੀ ਬੇਹਾਲ ਹੈ ਉਧਰ ਉਦਯੋਗ ਜਗਤ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਇੰਜੀਨੀਅਰਿੰਗ ਉਦਯੋਗ ਹੋਵੇ ਜਾਂ ਟੈਕਸਟਾਈਲ ਸਾਰੇ ਸੈਕਟਰ ਦੇ ਕੱਚੇ ਮਾਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋਣ ਨਾਲ ਉਤਪਾਦਨ ਲਾਗਤ ਵੱਧ ਗਈ ਹੈ। ਦੂਜੇ ਪਾਸੇ ਬਾਜ਼ਾਰ 'ਚ ਆਰਥਿਕ ਸੁਸਤੀ ਕਾਰਨ ਵਧੀ ਲਾਗਤ ਨੂੰ ਪੂਰਾ ਗਾਹਕ 'ਤੇ ਪਾਸਆਨ ਕਰਨ 'ਚ ਵੀ ਮੁਸ਼ਕਿਲ ਆ ਰਹੀ ਹੈ। ਅਜਿਹੇ 'ਚ ਇੰਡਸਟਰੀ ਦੇ ਮਾਰਜਨ 'ਤੇ ਦਬਾਅ ਆ ਰਿਹਾ ਹੈ। ਉਦਮੀਆਂ ਦਾ ਕਹਿਣਾ ਹੈ ਕਿ ਸਰਕਾਰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਕਮੀ ਲਿਆਉਣ ਸਖ਼ਤ ਪ੍ਰਬੰਧ ਕਰੋ।


ਦਸ ਤੋਂ ਪੰਦਰਾਹ ਫੀਸਦ ਤਕ ਵਧੀ ਕੀਮਤਾਂ


ਉਦਮੀਆਂ ਦਾ ਦਾਅਵਾ ਹੈ ਕਿ ਪੈਟਰੋਲ-ਡੀਜ਼ਲ ਦੇ ਰੇਟ ਵਧਣ ਨਾਲ ਇਨ੍ਹਾਂ 'ਚ ਆਧਾਰਿਤ ਉਤਪਾਦਾਂ ਦੀਆਂ ਕੀਮਤਾਂ 10 ਤੋਂ 15 ਫੀਸਦ ਤਕ ਵੱਧ ਗਈ ਹੈ। ਉਧਰ ਡੀਜ਼ਲ ਫਾਈਬਰ 'ਤੇ 70 ਫੀਸਦੀ ਤਕ ਅਸਰ ਪਿਆ ਹੈ। ਪਲਾਸਟਿਕ ਪ੍ਰੋਡਕਟਸ ਪੈਕਿੰਗ ਮਟੀਰਿਅਲ ਦੀਆਂ ਕੀਮਤਾਂ 'ਚ 15 ਫੀਸਦੀ ਤਕ ਦਾ ਉਛਾਲ ਆਇਆ ਹੈ। ਟਾਇਰ ਤੇ ਟਿਊਬ ਦਸ ਫੀਸਦੀ, ਪੇਂਟ ਤੇ ਕੈਮੀਕਲ 12 ਫੀਸਦੀ ਤਕ ਮਹਿੰਗੇ ਹੋ ਚੁੱਕੇ ਹਨ। ਇਸ ਕਾਰਨ ਇੱਥੇ ਸਾਰੀ ਪਲਾਨਿੰਗ ਵਿਗੜ ਰਹੀ ਹੈ। ਉਧਰ ਬਾਜ਼ਾਰ 'ਚ ਮੁਕਾਬਲਾ ਕਰਨ 'ਚ ਮੁਸ਼ਕਿਲ ਆ ਰਹੀ ਹੈ।

ਸਾਈਕਲ ਉਤਪਾਦਨ 'ਤੇ ਪੈ ਰਿਹਾ ਅਸਰ ਏਵਨ ਸਾਇਕਲਜ਼ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਓਕਾਰ ਸਿੰਘ ਪਾਹਵਾ ਦਾ ਕਹਿਣਾ ਹੈ ਕਿ ਸਾਈਕਲ 'ਚ ਵਰਤੇ ਜਾਣ ਵਾਲੇ ਪੇਂਟ, ਕੈਮੀਕਲਜ਼, ਟਾਇਰ, ਟਿਊਬ ਤੋਂ ਇਲਾਵਾ ਕਿਰਾਇਆ ਵੱਧ ਗਿਆ ਹੈ। ਉਤਪਾਦਨ ਲਾਗਤ 'ਤੇ ਔਸਤਨ ਤਿੰਨ ਫੀਸਦ ਅਸਰ ਪਿਆ ਹੈ। ਸਰਕਾਰ ਨੂੰ ਨਿਸ਼ਚਿਤ ਤੌਰ 'ਤੇ ਇਸ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਿਆ ਪੈਣਗੇ।


ਫੇਡਰੇਸ਼ਨ ਆਫ ਇੰਡੀਸਟਰੀਅਲ ਐਂਡ ਕਮਰਸ਼ੀਅਲ ਆਰਗਨਾਈਜੇਸ਼ਨ ਦੇ ਚੇਅਨਮੈਨ ਤੇ ਨੀਲਮ ਸਾਈਕਲਜ਼ ਦੇ ਐਮਡੀ ਕੇਕੇ ਸੇਠ ਨੇ ਕਿਹਾ ਕਿ ਸਾਈਕਲ 'ਚ ਲੱਗਣ ਵਾਲੇ ਪਲਾਸਟਿਕ ਦੇ ਪੁਰਜੇ, ਟਾਇਰ, ਟਿਊਬ, ਪੇਂਟ ਆਦਿ 'ਤੇ ਪੈਟਰੋਲੀਅਮ ਉਤਪਾਦਾਂ ਦੀ ਮਹਿੰਗਾਈ ਦਾ ਅਸਰ ਹੋ ਰਿਹਾ ਹੈ। ਇਸ ਨਾਲ ਲਾਗਤ ਵੱਧ ਰਹੀ ਹੈ। ਇੰਡਸਟਰੀ ਇਸ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਵੇਟ ਐਂਡ ਵਾਚ ਦੀ ਸਥਿਤੀ 'ਚ ਉਦਮੀ


ਨਿਟਵਿਅਰ ਅਪੈਰਲ ਐਕਸਪੋਟਰਜ਼ ਆਰਗਨਾਈਜੇਸ਼ਨ ਦੇ ਪ੍ਰਧਾਨ ਹਰੀਸ਼ ਦੁਆ ਦਾ ਕਹਿਣਾ ਹੈ ਕਿ ਹਾਲੇ ਉਦਮੀ ਵੇਟ ਐਂਡ ਵਾਚ ਦੀ ਸਥਿਤੀ 'ਚ ਹੈ। ਅਕ੍ਰੇਲਿਕ ਯਾਰਨ ਤੇ ਪਾਲੀਅਸਟਰ ਯਾਰਨ ਦੀ ਕੀਮਤ 'ਚ ਬੇਹੱਦ ਇਜ਼ਾਫਾ ਹੋਇਆ ਹੈ। ਇਸ ਨਾਲ ਰੈਡੀਮੇਡ ਗਾਰਮੈਂਟ ਦੇ ਉਤਪਾਦਨ ਲਾਗਤ 'ਚ ਵੀ ਵਧ ਗਈ ਹੈ। ਮਜ਼ਬੂਰਨ ਉਤਪਾਦਾਂ ਦੇ ਪ੍ਰਾਈਜ਼ ਟੈਗ ਵੀ ਸੋਧੇ ਜਾ ਰਹੇ ਹਨ।

Posted By: Ravneet Kaur