ਜੇਐੱਨਐੱਨ, ਲੁਧਿਆਣਾ : ਸਲੇਮ ਟਾਬਰੀ ਸਥਿਤ ਅਸ਼ੋਕ ਨਗਰ ਇਲਾਕੇ 'ਚ ਰਹਿਣ ਵਾਲੇ ਇਕ ਨੌਜਵਾਨ ਦਾ ਉਸ ਦੇ ਗੁਆਂਢੀ ਨੇ ਸੋਮਵਾਰ ਨੂੰ ਪਹਿਲਾਂ ਅਗ਼ਵਾ ਕਰ ਲਿਆ। ਅਗ਼ਵਾ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਸੋਮਵਾਰ ਦੇਰ ਰਾਤ ਨੌਜਵਾਨ ਦੇ ਸਿਰ 'ਤੇ ਇੱਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਤੇ ਨੌਜਵਾਨ ਨੂੰ ਛੱਡਣ ਲਈ ਪੰਜਾਹ ਹਜ਼ਾਰ ਰੁਪਏ ਫਿਰੌਤੀ ਮੰਗ ਲਈ। ਕਿਤਾਬ ਬਾਜ਼ਾਰ 'ਚ ਫਿਰੌਤੀ ਲੈਣ ਆਏ ਮੁਲਜ਼ਮ ਨੂੰ ਪੁਲਿਸ ਨੇ ਮੌਕੇ 'ਤੇ ਹੀ ਫੜ ਲਿਆ।

ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਹੁਸੈਨਪੁਰਾ ਇਲਾਕੇ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਵਿਜੇ ਕੁਮਾਰ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਦੇ ਸਾਥੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਅਸ਼ੋਕ ਨਗਰ ਇਲਾਕੇ 'ਚ ਰਹਿਣ ਵਾਲੇ ਦਸ਼ਰਥ ਕੁਮਾਰ ਨੇ ਦੱਸਿਆ ਕਿ ਉਹ ਇਕ ਹੌਜ਼ਰੀ ਦੀ ਫੈਕਟਰੀ 'ਚ ਕੰਮ ਕਰਦੀ ਹੈ। ਉਸ ਦੀ 17 ਸਾਲਾ ਪੁੱਤਰ ਪ੍ਰੀਤ ਸੋਮਵਾਰ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ ਸੀ। ਦੇਰ ਰਾਤ ਤਕ ਪ੍ਰੀਤ ਦੀ ਕੋਈ ਜਾਣਕਾਰੀ ਨਾ ਮਿਲਣ 'ਤੇ ਦੇਰ ਰਾਤ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਿਸ ਨਾਲ ਕਰ ਦਿੱਤੀ। ਪੁਲਿਸ ਨੇ ਵੀ ਪ੍ਰੀਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ ਪ੍ਰੀਤ ਦੇ ਪਿਤਾ ਦਸ਼ਰਥ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਫਿਰੌਤੀ ਲੈਣ ਲਈ ਕਿਤਾਬ ਬਾਜ਼ਾਰ ਥਾਂ ਤੈਅ ਹੋਈ, ਜਿਵੇਂ ਹੀ ਫਿਰੌਤੀ ਲੈਣ ਲਈ ਮੁਲਜ਼ਮ ਵਿਜੇ ਕੁਮਾਰ ਆਇਆ, ਤਾਂ ਪੁਲਿਸ ਨੇ ਉਸ ਨੂੰ ਮੌਕੇ 'ਤੇ ਹੀ ਫੜ ਲਿਆ। ਪੁੱਛਗਿਛ ਦੌਰਾਨ ਵਿਜੇ ਨੇ ਦੱਸਿਆ ਕਿ ਉਸ ਨੇ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ ਪ੍ਰੀਤ ਨੂੰ ਅਗਵਾ ਕੀਤਾ ਸੀ। ਉਸ ਤੋਂ ਬਾਅਦ ਸੋਮਵਾਰ ਨੂੰ ਪ੍ਰੀਤ ਦੇ ਸਿਰ 'ਚ ਇੱਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਹੁਸੈਨਪੁਰਾ ਇਲਾਕੇ 'ਚ ਸੁੱਟ ਦਿੱਤੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਫ਼ਰਾਰ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Posted By: Seema Anand