ਐੱਸਪੀ ਜੋਸ਼ੀ, ਲੁਧਿਆਣਾ : ਥਾਣਾ ਟਿੱਬਾ ਦੇ ਅਧੀਨ ਸੁਭਾਸ਼ ਨਗਰ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਰਾਹਗੀਰ ਅੌਰਤ ਕੋਲੋਂ ਮੋਬਾਈਲ ਅਤੇ ਨਕਦੀ ਲੁੱਟ ਲਈ। ਉਕਤ ਮਾਮਲੇ ਵਿਚ ਵਾਰਦਾਤ ਦੀ ਸ਼ਿਕਾਰ ਮੀਨਾਕਸ਼ੀ ਦੇ ਬਿਆਨ 'ਤੇ ਪਰਚਾ ਦਰਜ ਕਰਕੇ ਪੁਲਿਸ ਨੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਨਾਨਕ ਨਗਰ ਸਲੇਮਟਾਬਰੀ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਪੇਕੇ ਪਰਿਵਾਰ ਜਾਣ ਲਈ ਨਿਕਲੀ ਸੀ, ਜਦ ਉਹ ਸੁਭਾਸ਼ ਨਗਰ ਬਾਬਾ ਬਾਲਕ ਨਾਥ ਮੰਦਰ ਨੇੜੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ, ਜਿਸ 'ਚ 2500 ਰੁਪਏ ਤੇ ਹੋਰ ਕਾਗਜ਼ਾਤ ਸਨ।