ਐੱਸਪੀ ਜੋਸ਼ੀ, ਲੁਧਿਆਣਾ : ਨਸ਼ਾ ਤਸਕਰੀ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਪੈਰੋਲ 'ਤੇ ਬਾਹਰ ਤਾਂ ਆਇਆ ਪਰ ਪੈਰੋਲ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਾਪਸੀ ਨਾ ਕੀਤੀ। ਇਸ ਮਾਮਲੇ 'ਚ ਥਾਣਾ ਸਲੇਮ ਟਾਬਰੀ ਪੁਲਿਸ ਨੇ ਅਦਾਲਤੀ ਹੁਕਮਾਂ 'ਤੇ ਬਲਵਿੰਦਰਪਾਲ ਵਾਸੀ ਨੇੜੇ ਅਸ਼ੋਕ ਨਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਮੁਤਾਬਕ ਅਸ਼ੋਕ ਨਗਰ ਦੇ ਰਹਿਣ ਵਾਲੇ ਬਲਵਿੰਦਰਪਾਲ ਖ਼ਿਲਾਫ਼ ਕਰੀਬ 7 ਸਾਲ ਪਹਿਲਾਂ ਥਾਣਾ ਸਲੇਮਟਾਬਰੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ 'ਚ ਉਹ ਸੈਂਟਰਲ ਜੇਲ੍ਹ ਤਾਜਪੁਰ ਵਿਖੇ ਆਪਣੀ ਸਜ਼ਾ ਭੁਗਤ ਰਿਹਾ ਸੀ। ਉਹ ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਤਾਂ ਆਇਆ ਪਰ ਵਾਪਸ ਨਹੀਂ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ 28 ਅਪ੍ਰਰੈਲ ਨੂੰ ਆਰੋਪੀ ਦੀ ਪੈਰੋਲ ਖ਼ਤਮ ਹੋਈ ਸੀ ਉਹ ਇਹ ਮਿਆਦ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਨਹੀਂ ਗਿਆ।