ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਾਰੋਬਾਰੀ ਦੇ ਬੈਂਕ ਖਾਤੇ ਵਿੱਚ ਨਕਦੀ ਜਮਾਂ੍ਹ ਕਰਵਾਉਣ ਗਿਆ ਨੌਕਰ ਲੱਖਾਂ ਰੁਪਏ ਦੀ ਰਕਮ ਲੈ ਕੇ ਰਫੂਚੱਕਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਜਨਤਾ ਇਨਕਲੇਵ ਦੇ ਵਾਸੀ ਆਸ਼ੂਤੋਸ਼ ਗੋਇਲ ਦੇ ਬਿਆਨਾਂ ਉੱਪਰ ਅਮਨ ਵਿਹਾਰ ਦੇ ਰਹਿਣ ਵਾਲੇ ਅਭਿਸ਼ੇਕ ਕਰਨ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਆਸ਼ੂਤੋਸ਼ ਗੋਇਲ ਨੇ ਦੱਸਿਆ ਕਿ ਅਭਿਸ਼ੇਕ ਕਰਨ ਉਨਾਂ੍ਹ ਕੋਲ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਿਹਾ ਸੀ । ਦੁਪਹਿਰੇ 1:30 ਵਜੇ ਦੇ ਕਰੀਬ ਆਸ਼ੂਤੋਸ਼ ਨੇ ਅਭਿਸ਼ੇਕ ਕਰਨ ਨੂੰ 6 ਲੱਖ 8 ਹਜ਼ਾਰ ਰੁਪਏ ਦੀ ਨਕਦੀ ਬੈਂਕ ਵਿੱਚ ਜਮਾਂ੍ਹ ਕਰਵਾਉਣ ਲਈ ਭੇਜਿਆ। ਮੁਲਜ਼ਮ ਨੇ ਪੈਸੇ ਬੈਂਕ ਵਿਚ ਜਮਾਂ੍ਹ ਨਹੀਂ ਕਰਵਾਏ ਅਤੇ ਰਕਮ ਲੈ ਕੇ ਰਫੂਚੱਕਰ ਹੋ ਗਿਆ। ਇਸ ਮਾਮਲੇ ਵਿੱਚ ਏਐੱਸਆਈ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਆਸ਼ੂਤੋਸ਼ ਗੋਇਲ ਦੇ ਬਿਆਨਾਂ ਉਪਰ ਅਭਿਸ਼ੇਕ ਕਰਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।