ਐੱਸਪੀ ਜੋਸ਼ੀ, ਲੁਧਿਆਣਾ : ਸਥਾਨਕ ਜੱਸੀਆਂ ਰੋਡ ਸਥਿਤ ਦੁਕਾਨ 'ਚੋਂ ਚੋਰੀ ਕਰਨ ਦੇ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਹੈਬੋਵਾਲ ਦੇ ਹੀ ਰਹਿਣ ਵਾਲੇ ਸੰਜੂ ਅਤੇ ਉਸ ਦੇ ਇੱਕ ਹੋਰ ਸਾਥੀ ਖ਼ਿਲਾਫ਼ ਦਰਜ ਕੀਤਾ ਹੈ। ਦੁਕਾਨ ਮਾਲਕ ਦੀਪਕ ਸਿੰਘ ਮੁਤਾਬਕ ਉਹ ਸੰਗਮ ਚੌਕ ਜੱਸੀਆਂ ਰੋਡ 'ਤੇ ਤੇਜਸ ਇੰਪੀਰੀਅਲ ਸਟੋਰ ਦੇ ਨਾਂ 'ਤੇ ਕਾਰੋਬਾਰ ਕਰਦਾ ਹੈ। ਵਾਰਦਾਤ ਵਾਲੇ ਦਿਨ ਤੜਕੇ ਕਰੀਬ ਸਾਢੇ ਤਿੰਨ ਵਜੇ ਉਸ ਨੇ ਆਪਣੇ ਮੋਬਾਈਲ ਫੋਨ ਰਾਹੀਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਦੋ ਵਿਅਕੀਤ ਦੁਕਾਨ 'ਚੋਂ ਚੋਰੀ ਕਰ ਰਹੇ ਸਨ। ਜਾਂਚ ਤੋਂ ਬਾਅਦ ਪੁਲਿਸ ਨੇ ਸੰਜੂ ਅਤੇ ਵਾਰਦਾਤ 'ਚ ਸਾਥ ਦੇਣ ਵਾਲੇ ਉਸ ਦੇ ਸਾਥੀ ਨੂੰ ਨਾਮਜ਼ਦ ਕਰਕੇ ਦੋਵਾਂ ਦੀ ਗਿ੍ਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।