ਸਤੀਸ਼ ਗੁਪਤਾ, ਚੌਂਕੀਮਾਨ : ਨਜ਼ਦੀਕੀ ਪਿੰਡ ਗੁੜੇ ਵਿਖੇ ਪਿੰਡ ਦੀ ਇੱਕ ਅੌਰਤ ਵੱਲੋਂ ਆਪਣੇ ਆਸ਼ਕ ਨੂੰ ਆਪਣੇ ਘਰ ਬੁਲਾ ਲਿਆ ਤੇ ਜਿਵੇਂ ਹੀ ਇਸ ਦੀ ਭਿਣਕ ਪਰਿਵਾਰ ਨੂੰ ਲੱਗੀ ਤਾਂ ਪਰਿਵਾਰ ਵਾਲਿਆਂ ਨੇ ਬਾਹਰੋਂ ਕੁੰਡਾ ਲਗਾ ਕੇ ਪਹਿਲਾਂ ਤਾਂ ਉਸ ਦਾ ਕੁੱਟਾਪਾ ਚਾੜਿ੍ਹਆ ਤੇ ਬਾਅਦ ਵਿਚ ਉਸ ਨੂੰ ਕਰੰਟ ਲਗਾ ਦਿੱਤਾ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਮਦਨ ਲਾਲ ਜਿਸ ਦਾ ਪਿੰਡ ਦੀ ਹੀ ਇੱਕ ਅੌਰਤ ਨਾਲ ਪਿਛਲੇ ਪੰਜ ਛੇ ਸਾਲਾਂ ਤੋਂ ਸੰਬੰਧ ਚੱਲੇ ਆ ਰਹੇ ਸਨ ਤੇ ਕੁਲਦੀਪ ਸਿੰਘ ਕਈ ਵਾਰ ਇਕੱਲੀ ਅੌਰਤ ਕੋਲ ਆਉਂਦਾ ਜਾਂਦਾ ਸੀ, ਜਿਸ ਦਾ ਵਿਰੋਧ ਕਈ ਵਾਰ ਅੌਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਪਰ ਉਹ ਨਾ ਹਟਿਆ ਕੱਲ 12 ਵਜੇ ਦੇ ਕਰੀਬ ਜਦੋਂ ਅੌਰਤ ਦੇ ਪਰਿਵਾਰਕ ਮੈਂਬਰ ਕਿਸੇ ਦੇ ਅੰਤਿਮ ਸੰਸਕਾਰ ਉਪਰ ਗਏ ਹੋ ਸਨ ਤਾਂ ਅੌਰਤ ਨੇ ਕੁਲਦੀਪ ਸਿੰਘ ਨੂੰ ਫੋਨ ਕਰਕੇ ਘਰ ਬੁਲਾਇਆ ਤੇ ਜਿਵੇਂ ਹੀ ਇਸ ਦੀ ਭਿਣਕ ਪਰਿਵਾਰ ਨੂੰ ਲੱਗੀ ਤਾਂ ਉਨ੍ਹਾਂ ਨੇ ਘਰ ਵਿਚ ਕੁਲਦੀਪ ਸਿੰਘ ਨੂੰ ਘੇਰ ਕੇ ਕੁੱਟਾਪਾ ਚਾੜਿ੍ਹਆ ਤੇ ਉਸ ਨੂੰ ਕਰੰਟ ਲਗਾ ਦਿੱਤਾ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਕੁਲਦੀਪ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ, ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਕੁਲਦੀਪ ਨੂੰ ਸਰਕਾਰੀ ਹਸਪਤਾਲ ਵਿਚ ਲੈ ਗਏ ਤੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਇਸ ਸਬੰਧੀ ਥਾਣਾ ਦਾਖਾ ਦੇ ਏਐੱਸਆਈ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾ ਧਿਰਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।