25ਪੀ-ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਪਕ ਰਾਏ ਤੇ ਹੋਰ।

ਬਲਵਿੰਦਰ ਸਿੰਘ, ਖੰਨਾ

ਪੁਲਿਸ ਵੱਲੋਂ 10 ਕਿੱਲੋ 300 ਗ੍ਾਮ ਚਰਸ ਤੇ 196 ਨਸ਼ੀਲੇ ਟੀਕਿਆਂ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਪਕ ਰਾਏ ਨੇ ਦੱਸਿਆ ਕਿ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈੱਲ ਖੰਨਾ ਤੇ ਐੱਸਐੱਚਓ ਗੁਰਜੰਟ ਸਿੰਘ ਥਾਣਾ ਸਿਟੀ-1 ਖੰਨਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਲਲਹੇੜੀ ਚੌਕ ਖੰਨਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਲਲਹੇੜੀ ਰੋਡ ਖੰਨਾ ਵੱਲੋਂ ਪੈਦਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਕੋਲ ਇੱਕ ਬੈਗ ਸੀ। ਜਿਨ੍ਹਾਂ ਨੂੰ ਸ਼ੱਕ ਦੇ ਅਧਾਰ 'ਤੇ ਪੁਲਿਸ ਪਾਰਟੀ ਵੱਲੋਂ ਰੋਕਕੇ ਉਨ੍ਹਾਂ ਦਾ ਨਾਂ-ਪਤਾ ਪੁੱਿਛਆ ਗਿਆ। ਜਿੰਨ੍ਹਾਂ ਨੇ ਆਪਣੀ ਪਹਿਚਾਣ ਨੰਦ ਲਾਲ ਵਾਸੀ ਬਿਹਾਰ ਤੇ ਪਿੰਟੂ ਕੁਮਾਰ ਦਾਸ ਵਾਸੀ ਬਿਹਾਰ ਵਜੋਂ ਕਰਵਾਈ। ਡੀਐੱਸਪੀ ਜਗਵਿੰਦਰ ਸਿੰਘ ਚੀਮਾ ਨੇ ਮੌਕੇ 'ਤੇ ਆ ਕੇ ਉਕਤ ਨੌਜਵਾਨਾਂ ਦੇ ਬੈਗ ਦੀ ਜਾਂਚ ਕੀਤੀ ਤਾਂ ਬੈਗ 'ਚੋਂ 10 ਕਿੱਲੋ 300 ਗ੍ਾਮ ਚਰਸ ਬਰਾਮਦ ਹੋਈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਸੇ ਤਰ੍ਹਾਂ ਐੱਸਐੱਚਓ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਬਖਸ਼ੀਸ ਸਿੰਘ ਥਾਣਾ ਸਦਰ ਖੰਨਾ ਵੱਲੋਂ ਪੁਲਿਸ ਪਾਰਟੀ ਸਮੇਤ ਜੀਟੀ ਰੋਡ ਪਿੰਡ ਲਿਬੜਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਵਿਅਕਤੀ ਬੱਸ ਸਟੈਂਡ ਲਿਬੜਾ ਵੱਲੋਂ ਤੁਰੇ ਆ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖਕੇ ਪਿੱਛੇ ਨੂੰ ਮੁੜ ਪਏ। ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ 196 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਹਿਚਾਣ ਮਨੋਜ ਕੁਮਾਰ ਵਾਸੀ ਕਪੂਰਥਲਾ ਤੇ ਜਸਵਿੰਦਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।