v> ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਾਸਟਰ ਪ੍ਰੋਗਰਾਮ ਐੱਮਈਟੀ-2021 ਤੋਂ ਬਾਅਦ ਕੌਂਸਲਿੰਗ 30 ਜੁਲਾਈ ਨੂੰ ਸਵੇਰੇ 9.30 ਵਜੇ ਪਾਲ ਆਡੀਟੋਰੀਅਮ ਖੇਤੀਬਾੜੀ ਕਾਲਜ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਆਪਣੇ ਨਾਲ ਅਸਲ ਸਰਟੀਫਿਕੇਟ, ਦੋ ਫੋਟੋ ਕਾਪੀਆਂ ਦੇ ਸੈੱਟ ਅਤੇ ਲੋੜੀਂਦੀ ਫੀਸ ਲੈ ਕੇ ਆਉਣ। ਇਸੇ ਦੇ ਨਾਲ ਹੀ ਪ੍ਰਾਸਪੈਕਟਸ ਦੇ ਵਿੱਚ ਸਫੇਦ ਰੰਗ ਦਾ ਪ੍ਰਾਰਥਨਾ ਪੱਤਰ ਵੀ ਭਰ ਕੇ ਲਿਆਉਣ।

ਜਿਹੜੇ ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ, ਉਹ ਪੀਏਯੂ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਅੱਗੇ ਸਲਾਹ ਦਿੱਤੀ ਕਿ ਕੌਂਸਲਿੰਗ ਲਈ ਅੱਧਾ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੈ। ਇਸ ਪ੍ਰਕਿਰਿਆ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਕੋਰੋਨਾ ਹਦਾਇਤਾਂ ਦੀ ਸਖਤ ਪਾਲਣਾ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੇ ਨਾਲ ਆਉਣ ਵਾਲੇ ਸਬੰਧੀਆਂ ਨੂੰ ਮਾਸਕ ਪਾ ਕੇ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਵੇਖਿਆ ਜਾ ਸਕਦਾ ਹੈ।

Posted By: Jagjit Singh