ਸੰਜੀਵ ਗੁੁਪਤਾ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੀ ਦੂਸਰੀ ਮੀਟਿੰਗ ਵੀ ਸੱਤਾਧਾਰੀ ਕੌਂਸਲਰਾਂ ਦੀ ਸ਼ਿਕਾਇਤਾਂ ਨਾਲ ਿਘਰੀ ਰਹੀ। ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਤੋਂ ਇਲਾਵਾ ਕੌਂਸਲਰਾਂ ਨੇ ਸੜਕ ਨਿਰਮਾਣ ਵਿਚ ਖਾਮੀਆਂ, ਸਟਰੀਟ ਲਾਈਟਾਂ, ਬੰਦ ਪਏ ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ। ਨਗਰ ਕੌਂਸਲ ਦੇ ਮੀਤ ਪ੍ਰਧਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿਸ ਤਰਾਂ੍ਹ ਦੇ ਹਾਲਾਤ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਸੁੁਣੀਆਂ ਜਾਂਦੀਆਂ, ਉਸ ਨਾਲ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੱਗਦੀ। ਨਗਰ ਕੌਂਸਲ ਦੀ ਮੀਟਿੰਗ ਸ਼ੁੁਰੂ ਹੁੰਦੇ ਹੀ ਜਗਰਾਓਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁੁਰਪ੍ਰਰੀਤ ਕੌਰ ਤਤਲਾ ਨੇ ਵਾਰਡ 'ਚ ਸਮੱਸਿਆਵਾਂ ਦੀ ਭਰਮਾਰ ਦੱਸਦਿਆਂ ਕਿਹਾ ਕਿ ਉਹ ਪਿਛਲੇ ਸੱਤ ਮਹੀਨੇ ਤੋਂ ਵਾਰਡ ਵਿਚ ਬਣੀ ਸੜਕ 'ਚ ਖਾਮੀਆਂ ਇਕ ਵਿਅਕਤੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦਾ ਮੁੱਦਾ ਚੁੱਕ ਰਹੇ ਹਨ ਪਰ ਇੱਥੋਂ ਦੀ ਨਗਰ ਕੌਂਸਲ ਵੱਲੋਂ ਕੋਈ ਸੁੁਣਵਾਈ ਨਹੀਂ ਕੀਤੀ ਜਾ ਰਹੀ। ਉਨਾਂ੍ਹ ਵਾਰਡ ਵਿੱਚ ਸੀਵਰੇਜ ਦੇ ਢੱਕਣ ਨਾ ਹੋਣ ਸਮੇਤ ਹੋਰ ਸਮੱਸਿਆਵਾਂ ਗਿਣਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਉਨਾਂ੍ਹ ਦੇ ਵਾਰਡ ਵਿਚ ਕੋਈ ਹਾਦਸਾ ਵਾਪਰਦਾ ਹੈ ਤਾਂ ਨਗਰ ਕੌਂਸਲ ਜ਼ਿੰਮੇਵਾਰ ਹੋਵੇਗੀ। ਕਮਲਜੀਤ ਕੌਰ, ਪਰਮਜੀਤ ਕੌਰ ਤੇ ਰਮੇਸ਼ ਕੁਮਾਰ ਸਹੋਤਾ ਨੇ ਉਨਾਂ੍ਹ ਦੇ ਏਰੀਏ ਵਿਚ ਬੰਦ ਪਈ ਸੀਵਰੇਜ ਦੀ ਦੁਹਾਈ ਦਿੰਦਿਆਂ ਕਿਹਾ ਕਿ ਇਨਾਂ੍ਹ ਦੀ ਸਫਾਈ ਨਾ ਹੋਣ ਕਾਰਨ ਹਜ਼ਾਰਾਂ ਲੋਕ ਬਦ ਤੋਂ ਬਦਤਰ ਜ਼ਿੰਦਗੀ ਬਤੀਤ ਕਰ ਰਹੇ ਹਨ, ਜਿਸ ਵੱਲ ਨਗਰ ਕੌਂਸਲ ਦਾ ਕੋਈ ਧਿਆਨ ਨਹੀਂ ਹੈ। ਮੀਟਿੰਗ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ ਨੇ ਵਾਰਡਾਂ ਵਿਚ ਕੰਮਾਂ ਦੇ ਵਿਕਾਸ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਦੀ ਸਹੀ ਮਿਣਤੀ ਬਣਦੇ ਅਫਸਰ ਤੋਂ ਕਰਵਾਈ ਜਾਵੇ। ਕੌਂਸਲਰ ਕੰਵਰਪਾਲ, ਦਰਸ਼ਨਾ ਦੇਵੀ ਅਤੇ ਸਤੀਸ਼ ਕੁਮਾਰ ਨੇ ਆਪਣੇ ਇਲਾਕੇ ਸਮੇਤ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਖਰਾਬੀ ਕਾਰਨ ਹਨੇਰੇ ਵਿਚ ਰਹਿ ਰਹੀ ਜਨਤਾ ਦੇ ਦੁਖ ਦਰਦ ਜਾਣਨ ਤੇ ਤੁਰੰਤ ਇਸ ਵੱਲ ਧਿਆਨ ਦੇਣ ਲਈ ਨਗਰ ਕੌਂਸਲ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਬੰਦ ਪਈਆਂ ਸਟਰੀਟ ਲਾਈਟਾਂ ਨਗਰ ਕੌਂਸਲ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਹਨ। ਕੌਂਸਲਰ ਅਮਰਜੀਤ ਮਾਲਵਾ ਨੇ ਹਦਾਇਤਾਂ ਅਨੁਸਾਰ ਸੀਵਰੇਜ ਕਾਮਿਆਂ ਦੀ ਥਾਂ ਸੀਵਰੇਜ ਦੀ ਸਫਾਈ ਦਾ ਮੁੱਦਾ ਚੁੱਕਿਆ, ਜਿਸ 'ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਜਲਦ ਮਸ਼ੀਨਰੀ ਖਰੀਦਣ ਦਾ ਫੈਸਲਾ ਕੀਤਾ ਜਾ ਚੁੱਕਾ ਹੈ। ਕੌਂਸਲਰ ਪਰਮਿੰਦਰ ਕੁਮਾਰ, ਰਮੇਸ਼ ਕੁਮਾਰ ਤੇ ਹੋਰਾਂ ਕੌਂਸਲਰਾਂ ਨੇ ਉਨਾਂ੍ਹ ਦੇ ਏਰੀਏ ਵਿਚ ਸਫਾਈ ਨਾ ਹੋਣ ਦੀ ਦੁਹਾਈ ਦਿੰਦਿਆਂ ਕਿਹਾ ਕਿ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸੈਂਕੜੇ ਵਾਰਡ ਦੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਨਗਰ ਕੌਂਸਲ ਦੇ ਪ੍ਰਧਾਨ ਰਵਿੰਦਰਪਾਲ ਅਤੇ ਗੁਰਪ੍ਰਰੀਤ ਕੌਰ ਤਤਲਾ ਵੱਲੋਂ ਨਗਰ ਕੌਂਸਲ ਤੇ ਹਾਵੀ ਅਫਸਰਸ਼ਾਹੀ ਦੀ ਗੱਲ ਕਰਦਿਆਂ ਕਿਹਾ ਕਿ ਵਾਰਡਾਂ ਦੇ ਕੰਮ ਲਈ ਅਕਸਰ ਹੀ ਦਫ਼ਤਰ ਦੇ ਅਧਿਕਾਰੀ ਵਾਰ-ਵਾਰ ਕਹਿਣ 'ਤੇ ਵੀ ਸੁਣੀ ਅਣਸੁਣੀ ਕਰ ਦਿੰਦੇ ਹਨ, ਜਿਸ 'ਤੇ ਉਨਾਂ੍ਹ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ।

ਮੀਡੀਆ 'ਤੇ ਪਾਬੰਦੀ 'ਤੇ ਬਜਿੱਦ ਰਹੇ ਪ੍ਰਧਾਨ

ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜਗਰਾਓਂ ਮੀਡੀਆ ਦੇ ਮੀਟਿੰਗ ਦੀ ਪਾਬੰਦੀ 'ਤੇ ਅੱਜ ਫਿਰ ਕੌਂਸਲਰ ਅਮਰਜੀਤ ਮਾਲਵਾ ਵੱਲੋਂ ਮੁੱਦਾ ਚੁੱਕਿਆ ਗਿਆ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਵਲੋਂ ਲਗਾਈ ਪਾਬੰਦੀ ਨੂੰ ਗਲਤ ਕਰਾਰ ਦਿੱਤਾ ਗਿਆ। ਇਸ ਦੇ ਬਾਵਜੂਦ ਪ੍ਰਧਾਨ ਮੀਡੀਆ 'ਤੇ ਲਗਾਏ ਸੈਂਸਰ ਦੀ ਗੱਲ 'ਤੇ ਅੜੇ ਰਹੇ ਅਤੇ ਉਨਾਂ੍ਹ ਕਿਹਾ ਕਿ ਪੁਰਾਣੀ ਰਵਾਇਤ ਨੂੰ ਤੋੜਨ ਦੀ ਲੋੜ ਹੈ।