-ਇਕ ਮੰਜਿਲ ਦੀ ਲਈ ਸੀ ਪ੫ਵਾਨਗੀ

-ਬੂਥਾਂ ਨੂੰ ਬਦਲਿਆਂ ਜਾ ਰਿਹਾ ਬਹੁਮੰਜਿਲਾਂ ਬਿਲਡਿੰਗਾਂ 'ਚ

240- ਨਗਰ ਨਿਗਮ ਮੁਲਾਜ਼ਮਾਂ ਵੱਲੋਂ ਤੋੜੀਆਂ ਨਜਾਇਜ਼ ਉਸਾਰੀ ਦੀਆਂ ਕੰਧਾਂ।

ਸਤਵਿੰਦਰ ਸ਼ਰਮਾ, ਲੁਧਿਆਣਾ

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬਿਲਡਿੰਗ ਕਨੂੰਨ ਦੀਆਂ ਧੜੱਲੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ, ਫਿਰ ਭਾਂਵੇ ਸਬੰਧਤ ਉਸਾਰੀ ਨਗਰ ਸੁਧਾਰ ਟਰੱਸਟ ਜਾਂ ਫਿਰ ਗਲਾਡਾ ਦੀ ਸਕੀਮ ਨਾਲ ਸਬੰਧਤ ਹੋਵੇ ਉਸ ਨੂੰ ਨਿਯਮਾਂ ਤੋਂ ਉਲਟ ਕਰਨ ਵਿੱਚ ਕਈ ਕਸਰ ਨਹੀਂ ਛੱਡੀ ਜਾ ਰਹੀ। ਅਜਿਹੀ ਹੀ ਇਕ ਕਾਰਵਾਈ ਨਗਰ ਨਿਗਮ ਜੋਨ ਏ ਦੇ ਏਟੀਪੀ ਮੋਹਨ ਸਿੰਘ ਨੇ ਬਿਲਡਿੰਗ ਬ੫ਾਂਚ ਦੀ ਟੀਮ ਨੂੰ ਨਾਲ ਲੈਕੇ ਕੀਤੀ ਕਾਰਵਾਈ ਦੌਰਾਨ ਉਨ੍ਹਾਂ ਸ਼ਹਿਰ ਦੇ ਸਭ ਤੋਂ ਵੱਧ ਭੀੜ ਵਾਲੇ ਇਲਾਕੇ ਭਦੌੜ ਹਾਊਸ ਏਸੀ ਮਾਰਕੀਟ ਦੇ ਸਾਹਮਣੇ ਨਗਰ ਸੁਧਾਰ ਵੱਲੋਂ ਕੱਟੇ ਗਏ ਬੂਥਾਂ ਦੀ ਸਕੀਮ ਦੇ ਉਲਟ ਪ੫ਵਾਨਗੀ ਤੋਂ ਵੱਧ ਚੱਲ ਰਹੀ ਨਜਾਇਜ਼ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਜਦ ਕਿ ਨਗਰ ਸੁਧਾਰ ਟਰੱਸਟ ਵੱਲੋਂ ਜਿਸ ਸਕੀਮ ਦੇ ਤਹਿਤ ਇਹ ਬੂਥ ਬਣਾਏ ਗਏ ਸਨ ਉਨ੍ਹਾਂ ਬੂਥਾਂ ਦੀ ਸਿਰਫ਼ ਇੱਕ ਮੰਜਲਾਂ ਪਾਉਣ ਦੀ ਹੀ ਮੰਨਜ਼ੂਰੀ ਦਿੱਤੀ ਹੋਈ ਹੈ, ਪਰ ਬਿਲਡਿੰਗ ਮਾਲਕ ਵੱਲੋਂ ਬਿਨ੍ਹਾਂ ਮੰਨਜੂਰੀ ਦੇ ਬੂਥ ਦੀ ਦੁਸਰੀ ਮੰਜਿਲ ਦੀ ਉਸਾਰੀ ਕੀਤੀ ਜਾ ਰਹੀ ਸੀ। ਜਿਸਦੀ ਸ਼ਿਕਾਇਤ ਮਿਲਣ 'ਤੇ ਨਗਰ ਨਿਗਮ ਜੋਨ ਏ ਦੇ ਏਟੀਪੀ ਮੋਹਨ ਸਿੰਘ ਨੇ ਟੀਮ ਨਾਲ ਲੈਕੇ ਨਾਜਾਇਜ਼ ਤੌਰ 'ਤੇ ਉਸਾਰੀ ਜਾ ਰਹੀ ਦੁਸਰੀ ਮੰਜਿਲ ਦੀ ਉਸਾਰੀ ਨੂੰ ਤੋੜ ਦਿੱਤਾ।

ਖਾਸ ਗੱਲ ਇਹ ਹੈ ਕਿ ਭਦੌੜ ਹਾਊਸ ਵਿੱਚ ਕਪੜਾ ਮਾਰਕੀਟ ਬਣ ਗਈ ਹੈ, ਜਿਸ ਨਾਲ ਮੌਜੂਦਾ ਸਮੇਂ ਵਿੱਚ ਬੂਥਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਪੁੱਜ ਗਈ ਹੈ ਤੇ ਇੱਥੇ ਇੱਕ ਮੰਜਿਲਾਂ ਬੂਥ ਨੂੰ ਮਾਲਕ ਬਹੁਮੰਜਿਲਾਂ ਬਿਲਡਿੰਗਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਭਦੌੜ ਹਾਊਸ ਵਿੱਚ ਇਸ ਬੂਥ ਦੇ ਮਾਲਕ ਵੱਲੋਂ ਦੂਜ਼ੀ ਮੰਜਿਲ ਦੀ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ, ਜਿਸਦੀ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਨਿਗਮ ਦੀ ਬਿਲਡਿੰਗ ਬ੫ਾਂਚ ਟੀਮ ਨੇ ਉਸ ਉਸਾਰੀ ਨੂੰ ਮਲਬੇ ਵਿੱਚ ਤਬਦੀਲ ਕਰ ਦਿੱਤਾ। ਏਟੀਪੀ ਮੋਹਨ ਸਿੰਘ ਨੇ ਦੱਸਿਆ ਕਿ ਬੂਥਾਂ ਦੀ ਸਿਰਫ ਇੱਕ ਮੰਜਿਲ ਦੀ ਹੀ ਪ੫ਵਾਨਗੀ ਹੈ, ਪਰ ਉਥੇ ਦੁਸਰੀ ਮੰਜਿਲ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸਦੀ ਸ਼ਿਕਾਇਤ ਆਉਣ ਤੋਂ ਬਾਅਦ ਉਸਾਰੀ ਕਾਰ ਨੂੰ ਕੰਮ ਬੰਦ ਕਰਨ ਲਈ ਨੋਟਿਸ ਦਿੱਤਾ ਗਿਆ, ਪਰ ਉਸ ਨੇ ਨਾਜਾਇਜ਼ ਉਸਾਰੀ ਦਾ ਕੰਮ ਬੰਦ ਨਹੀਂ ਕੀਤਾ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਜਾਇਜ਼ ਤੌਰਤੇ ਉਸਾਰੀ ਜਾ ਰਹੀ ਬੂਥ ਦੀ ਦੁਸਰੀ ਮੰਜਿਲ ਦੇ ਨਿਰਮਾਣ ਨੂੰ ਤੋੜ ਦਿੱਤਾ ਉਨ੍ਹਾਂ ਕਿਹਾ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।