ਬਸੰਤ ਸਿੰਘ ਰੋੜੀਆਂ, ਲੁਧਿਆਣਾ : ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ 127 ਨਵੇਂ ਮਾਮਲੇ ਸਾਹਮਣੇ ਆਏ ਹਨ। 2 ਹੈਲਥ ਕੇਅਰ ਵਰਕਰ, 4 ਅਧਿਆਪਕ ਤੇ 7 ਸਕੂਲੀ ਬੱਚੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਪੇਟ 'ਚ ਆਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ 1 ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ ਤੇ 127 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਤੋਂ ਪੀੜਤ ਮਿ੍ਤਕ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ। ਡਾ. ਕੱਕੜ ਨੇ ਦੱਸਿਆ ਕਿ ਪਿਛਲੇ ਦਿਨਾਂ ਦੀਆਂ ਪੈਂਡਿੰਗ ਰਿਪੋਰਟਾਂ ਦੇ ਆਏ ਨਤੀਜਿਆਂ ਵਿੱਚੋਂ 127 ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ 105 ਮਾਮਲੇ ਜ਼ਿਲ੍ਹਾ ਲੁਧਿਆਣਾ ਨਾਲ ਤੇ 22 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਤ ਹਨ। ਡਾ. ਕੱਕੜ ਨੇ ਦੱਸਿਆ ਕਿ 1 ਸਟਾਫ ਨਰਸ ਡੀਐਮਸੀ ਹਸਪਤਾਲ ਲੁਧਿਆਣਾ, 1 ਮਲਟੀਪਰਪਜ਼ ਹੈਲਥ ਕੇਅਰ ਵਰਕਰ ਮੇਲ ਸੀਐੱਚਸੀ ਡੇਹਲੋਂ, 3 ਅਧਿਆਪਕ ਜੈਨ ਸਕੂਲ ਜਮਾਲਪੁਰ' 1 ਅਧਿਆਪਕ ਜੀਐਚਐਸ ਕੋਟ ਮੰਗਲ ਸਿੰਘ, 1 ਵਿਦਿਆਰਥੀ ਜੀਐੱਸਐੱਸ ਮਲਟੀਪਰਪਜ਼ ਸਕੂਲ ਲੁਧਿਆਣਾ, 1 ਵਿਦਿਆਰਥੀ ਸੈਕਰਟ ਹਾਰਟ ਸਕੂਲ ਬੀਆਰਐਸ ਨਗਰ, 3 ਵਿਦਿਆਰਥੀ ਐਸਕੇਐਸ ਕਾਲਜ ਸਰਾਭਾ 2 ਵਿਦਿਆਰਥੀ ਜੀਐੱਸਐੱਸਐੱਸ ਸਮਾਰਟ ਸਕੂਲ ਹਲਵਾਰਾ ਦਾ ਕੋਰੋਨਾ ਪਾਜ਼ੇਟਿਵ ਆਇਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 79 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ ਅਤੇ 184 ਕੋਰੋਨਾ ਪੀੜਤ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।