ਬਸੰਤ ਸਿੰਘ, ਲੁਧਿਆਣਾ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਫੈਲਣ ਕਾਰਨ ਸ਼ਹਿਰ ਲੁਧਿਆਣਾ 'ਚ 12 ਮੌਤਾਂ ਹੋਈਆਂ ਹਨ। ਇਨ੍ਹਾਂ 'ਚੋਂ 9 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 1 ਮੌਤ ਜ਼ਿਲ੍ਹਾ ਜਲੰਧਰ, 1 ਮੌਤ ਜ਼ਿਲ੍ਹਾ ਪਠਾਨਕੋਟ ਤੇ ਇਕ ਮੌਤ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਹੈ।

ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਕੋਰੋਨਾ ਮਹਾਮਾਰੀ ਤੋਂ ਪੀੜਤ ਮਰੀਜ਼ ਸਿਹਤਯਾਬ ਵੀ ਹੋ ਰਹੇ ਹਨ। ਅੱਜ ਤਕ ਸਿਹਤਮੰਦ ਹੋਣ ਵਾਲੇ ਕੋਰੋਨਾ ਪੀੜਤਾਂ ਦੇ ਅੰਕੜੇ ਨੱਬੇ ਫ਼ੀਸਦੀ ਦੇ ਕਰੀਬ ਪੁੱਜ ਗਏ ਹਨ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਾਸੀਆਂ ਲਈ ਚੰਗੀ ਖ਼ਬਰ ਹੈ। ਅੱਜ ਤਕ 15 ਹਜ਼ਾਰ 572 ਮਰੀਜ਼ਾਂ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੂੰ ਮਾਤ ਦੇ ਕੇ ਇਸ ਵਾਇਰਸ 'ਤੇ ਜਿੱਤ ਪ੍ਰਰਾਪਤ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਪਿਛਲੀਆਂ ਬਕਾਇਆ ਰਿਪੋਰਟਾਂ 'ਚੋਂ 174 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ 'ਚ 151 ਮਾਮਲੇ ਜ਼ਿਲ੍ਹਾ ਲੁਧਿਆਣਾ ਤੇ 23 ਮਾਮਲੇ ਬਾਹਰਲੇ ਜ਼ਿਲਿ੍ਹਆਂ/ਸੂਬਿਆਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਅੱਜ ਤਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਪੀੜਤਾਂ ਦੀ ਗਿਣਤੀ 17 ਹਜ਼ਾਰ 482 ਤਕ ਪੁੱਜ ਗਈ ਹੈ।

ਇਨ੍ਹਾਂ ਤੋਂ ਇਲਾਵਾ 2113 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਦੇ ਹਨ। 15 ਹਜ਼ਾਰ 572 ਕੋਰੋਨਾ ਪੀੜਤਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਪ੍ਰਰਾਪਤ ਕੀਤੀ ਹੈ। ਅੱਜ ਸਿਹਤ ਵਿਭਾਗ ਵੱਲੋਂ 1783 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 645 ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ ਅਤੇ 292 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।

-ਅੱਜ ਕੋਰੋਨਾ ਕਾਰਨ ਸ਼ਹਿਰ ਦੇ ਇਨ੍ਹਾਂ ਇਲਾਕਿਆਂ 'ਚ ਛਾਇਆ ਸੋਗ

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ 12 ਲੋਕਾਂ ਦੀ ਮੌਤ ਹੋਈ ਹੈ, ਇਨ੍ਹਾਂ 'ਚੋਂ 9 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਇਕ 64 ਸਾਲਾ ਵਿਅਕਤੀ ਦੀ ਮੌਤ ਮੋਹਨਦੇਈ ਕੈਂਸਰ ਹਸਪਤਾਲ 'ਚ ਹੋਈ ਹੈ ਇਹ ਵਿਅਕਤੀ ਅਮਨ ਨਗਰ ਦਾ ਰਹਿਣ ਵਾਲਾ ਸੀ, ਇਕ 63 ਸਾਲਾ ਵਿਅਕਤੀ ਦੀ ਮੌਤ ਐੱਸਪੀਐੱਸ ਹਸਪਤਾਲ 'ਚ ਹੋਈ ਹੈ ਇਹ ਵਿਅਕਤੀ ਮਿਲਰਗੰਜ ਦਾ ਵਸਨੀਕ ਸੀ, ਇਕ 73 ਸਾਲਾ ਅੌਰਤ ਦੀ ਮੌਤ ਸਿਵਲ ਹਸਪਤਾਲ ਲੁਧਿਆਣਾ 'ਚ ਹੋਈ ਹੈ ਇਹ ਅੌਰਤ ਪਿੰਡ ਸ਼ਾਹਪੁਰ ਨੇੜੇ ਪਹਿਲ ਦੀ ਰਹਿਣ ਵਾਲੀ ਸੀ, ਇਕ ਮੌਤ 36 ਸਾਲਾ ਅੌਰਤ ਦੀ ਪੀਜੀਆਈ ਹਸਪਤਾਲ 'ਚ ਹੋਈ ਹੈ ਇਹ ਅੌਰਤ ਪਿੰਡ ਭੂਤਗੜ੍ਹ ਦੀ ਰਹਿਣ ਵਾਲੀ ਸੀ, ਇਕ 40 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਗਿੱਲ ਰੋਡ ਦਾ ਰਹਿਣ ਵਾਲਾ ਸੀ, ਇੱਕ 58 ਸਾਲਾ ਅੌਰਤ ਦੀ ਮੌਤ ਕਿ੍ਸ਼ਨਾ ਚੈਰੀਟੇਬਲ ਹਸਪਤਾਲ 'ਚ ਹੋਈ ਹੈ ਇਹ ਅੌਰਤ ਪਿੰਡ ਲੁਹਾਰਾ ਦੀ ਰਹਿਣ ਵਾਲੀ ਸੀ, ਇਕ 63 ਸਾਲਾਂ ਅੌਰਤ ਦੀ ਮੌਤ ਐੱਸਪੀਐੱਸ ਹਸਪਤਾਲ 'ਚ ਹੋਈ ਹੈ ਇਹ ਅੌਰਤ ਜਮਾਲਪੁਰ ਦੀ ਰਹਿਣ ਵਾਲੀ ਸੀ, ਇਕ 70 ਸਾਲਾ ਵਿਅਕਤੀ ਦੀ ਮੌਤ ਚੰਡੀਗੜ੍ਹ ਰੋਡ 'ਤੇ ਸਥਿਤ ਫੋਰਟਿਸ ਹਸਪਤਾਲ 'ਚ ਹੋਈ ਹੈ ਇਹ ਵਿਅਕਤੀ ਰਾਜਗੁਰੂ ਨਗਰ ਦਾ ਰਹਿਣ ਵਾਲਾ ਸੀ, ਇਕ 56 ਸਾਲਾ ਵਿਅਕਤੀ ਦੀ ਮੌਤ ਮਾਹਲ ਹਸਪਤਾਲ 'ਚ ਹੋਈ ਹੈ ਇਹ ਵਿਅਕਤੀ ਤਾਜਪੁਰ ਰੋਡ ਦਾ ਰਹਿਣ ਵਾਲਾ ਸੀ, ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 9 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਕਾਰਨ ਲੁਧਿਆਣਾ ਜ਼ਿਲ੍ਹੇ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 717 ਪਹੁੰਚ ਗਈ ਹੈ। ਅੱਜ ਬਾਹਰਲੇ ਜ਼ਿਲਿ੍ਹਆਂ/ਸੂਬਿਆਂ ਨਾਲ ਸਬੰਧਿਤ ਸਹਿਰ ਦੇ ਹਸਪਤਾਲਾਂ 'ਚ 3 ਮੌਤਾਂ ਹੋਈਆਂ ਹਨ, ਜਿਸ ਕਰਕੇ ਬਾਹਰਲੀਆਂ ਮੌਤਾਂ ਦੀ ਗਿਣਤੀ 229 ਤਕ ਪੁੱਜ ਗਈ ਹੈ।