ਜੇਐੱਸ ਖੰਨਾ, ਖੰਨਾ : ਅੱਜ ਵਾਰਡ-22 ਖੰਨਾ ਵਿਖੇ ਵੇਦ ਮੰਦਰ ਮਾਡਲ ਸਕੂਲ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਦੌਰਾਨ ਵਾਰਡ ਕੌਂਸਲਰ ਰਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ 18 ਸਾਲ ਤੇ ਉਸ ਤੋਂ ਵੱਧ ਹਰ ਉਮਰ ਦੇ ਲੋਕਾਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਹੈ।

ਇਸ ਮੌਕੇ ਸਕੂਲ ਪਿੰ੍ਸੀਪਲ ਮਮਤਾ ਸ਼ਰਮਾ, ਸਕੂਲ ਦੇ ਮੈਨੇਜਰ ਸ਼ਿਵ ਲਾਲ ਗੁਪਤਾ, ਮੈਂਬਰ ਓਮ ਪ੍ਰਕਾਸ਼, ਸਟਾਫ਼ ਨਰਸ ਰਾਜਵਿੰਦਰ ਕੌਰ, ਆਸ਼ਾ ਵਰਕਰ ਕੁਲਦੀਪ ਕੌਰ, ਆਸ਼ਾ ਵਰਕਰ ਪਰਮਜੀਤ ਕੌਰ, ਆਸ਼ਾ ਵਰਕਰ ਸਰੋਜ, ਰਜਿੰਦਰ ਸਿੰਘ ਤੇ ਗੋਗੀ ਆਦਿ ਹਾਜ਼ਰ ਸਨ।