ਜੇਐੱਸ ਖੰਨਾ, ਖੰਨਾ : ਭਾਦਲਾ ਡਿਸਪੈਂਸਰੀ ਦੇ ਡਾਕਟਰ ਸਾਹਿਬਾਨਾਂ ਵੱਲੋ ਵਿਸ਼ੇਸ਼ ਤੌਰ 'ਤੇ ਪਿੰਡ ਮਾਣਕ ਮਾਜਰਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਵਾਇਆ ਗਿਆ। ਇਹ ਕੈਂਪ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਿੱਟੂ ਮਾਣਕ ਮਾਜਰਾ ਦੀ ਅਗਵਾਈ 'ਚ ਲਾਇਆ ਗਿਆ। ਇਸ ਕੈਂਪ 'ਚ 200 ਦੇ ਕਰੀਬ ਲੋਕਾਂ ਦੇ ਕੋਰੋਨਾ ਵੈਕਸੀਨੇਸ਼ਨ ਕੀਤੀ ਗਈ।

ਇਸ ਕੈਂਪ 'ਚ ਡਾ. ਹਰਪ੍ਰਰੀਤ ਕੌਰ ਸੀਐੱਚਓ ਡਾ. ਕੁਲਵਿੰਦਰ ਕੌਰ ਰੇੇਨੂ, ਡਾ. ਅਮਰਜੀਤ ਸਿੰਘ ਐੱਮਪੀਐੱਚਡਬਲਿਊ, ਡਾ. ਤਰਲੋਕ ਸਿੰਘ ਐੱਸਆਈ ਪਹੁੰਚੇ। ਡਾਕਟਰ ਸਾਹਿਬਾਨਾਂ ਨੇ ਲੋਕਾਂ ਦੇ ਵੈਕਸੀਨੇਸ਼ਨ ਕੀਤੀ ਤੇ ਹਰ ਵਿਅਕਤੀ ਨੂੰ ਇਸ ਦੇ ਫਾਇਦੇ ਦੱਸੇ। ਇਸ ਮੌਕੇ ਵਾਈਸ ਚੇਅਰਮੈਨ ਬੀਬੀ ਮਨਜੀਤ ਕੌਰ, ਨੰਬਰਦਾਰ ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਬਿੰਦੀ, ਪ੍ਰਧਾਨ ਪਰਮਿੰਦਰ ਸਿੰਘ ਸ਼ੈਂਟੀ, ਪ੍ਰਧਾਨ ਧਰਮਪਾਲ ਸਿੰਘ, ਪਰਮਜੀਤ ਕੌਰ ਪੰਚ, ਹਰਪਾਲ ਕੌਰ ਪੰਚ, ਨਿਰਮਲ ਕੌਰ ਪੰਚ, ਬਲਜੀਤ ਕੌਰ ਆਸ਼ਾ ਵਰਕਰ, ਰਾਜਿੰਦਰ ਕੌਰ ਆਸ਼ਾ ਵਰਕਰ, ਕੁਲਵੰਤ ਕੌਰ ਆਂਗਣਵਾੜੀ ਵਰਕਰ, ਕਰਮਜੀਤ ਕੌਰ ਆਂਗਣਵਾੜੀ ਵਰਕਰ, ਗੁਰਪ੍ਰਰੀਤ ਸਿੰਘ ਆਦਿ ਹਾਜ਼ਰ ਸਨ।