Punjab news ਲੁਧਿਆਣਾ, ਜੇਐਨੱਐੱਨ : Corona Vaccination ਲੁਧਿਆਣਾ ’ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਜ਼ਿਲ੍ਹੇ ਦੇ ਬਜ਼ੁਰਗ ਕੋਰੋਨਾ ਵੈਕਸੀਨ ’ਤੇ ਪੂਰਾ ਵਿਸ਼ਵਾਸ ਦਿਖਾ ਰਹੇ ਹੈ ਤੇ ਕੋਰੋਨਾ ਵੈਕਸੀਨ ਲਗਵਾਉਣ ਲਈ ਬਣਾਏ ਗਏ ਸੈਸ਼ਨ ਸਾਈਟਸ ’ਤੇ ਪਹੁੰਚ ਰਹੇ ਹਨ। ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ ਵੈਕਸੀਨ ਦੀ ਕੁੱਲ ਡੋਜ਼ ਲਗਾਉਣ ਦਾ ਅੰਕੜਾ 50,013 ਤਕ ਪਹੁੰਚ ਗਿਆ ਹੈ। ਵੈਕਸੀਨ ਲਗਵਾਉਣ ਦੇ ਮਾਮਲੇ ’ਚ ਲੁਧਿਅਣਾ ਪੰਜਾਬ ’ਚ ਨੰਬਰ ਇਕ ’ਤੇ ਹੈ। ਸ਼ੁੱਕਰਵਾਰ ਨੂੰ 60 ਸਾਲਾ ਤੋਂ ਜ਼ਿਆਦਾ ਉਮਰ ਦੇ 1612 ਲੋਕਾਂ, 45 ਤੋਂ 59 ਸਾਲ ਤਕ ਗੰਭੀਰ ਵਾਲੀ ਬਿਮਾਰੀ ਨਾਲ ਜੂਝ ਰਹੇ 397 ਲੋਕਾਂ, 417 ਹੈਲਥ ਕੇਅਰ ਵਰਕਰਾਂ ਤੇ 186 ਫਰੰਟਲਾਈਟ ਵਰਕਰਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਹੈ। 465 ਹੈਲਥ ਕੇਅਰ ਵਰਕਰਾਂ ਤੇ 92 ਫਰੰਟਲਾਈਨ ਵਰਕਰਾਂ ਨੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾਈ ਹੈ।

ਕੋਰੋਨਾ ਦਾ ਕਹਿਰ ਹੌਲੀ-ਹੌਲੀ ਫਿਰ ਤੋਂ ਵਧਣ ਲੱਗਾ ਹੈ। ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਨੇ ਕਮਰ ਕੱਸੀ ਹੋਈ ਹੈ ਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਜ਼ਿਲ੍ਹੇ ’ਚ 60 ਸਾਲ ਤੋਂ ਜ਼ਿਆਦਾ ਉਮਰ ਤੇ 45 ਤੋਂ 59 ਸਾਲ ਤਕ ਗੰਭੀਰ ਵਾਲੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਵੀ ਕੋਰੋਨਾ ਦਾ ਟੀਕਾ ਲੱਗ ਰਿਹਾ ਹੈ ਤੇ ਲੋਕ ਬਹੁਤ ਹੀ ਉਤਸ਼ਾਹ ਨਾਲ ਵੈਕਸੀਨ ਲਗਵਾਉਣ ਲਈ ਸੈਸ਼ਨ ਸਾਈਟਸ ’ਤੇ ਪਹੁੰਚ ਰਹੇ ਹਨ।

Posted By: Sarabjeet Kaur