ਸਤੀਸ਼ ਗੁਪਤਾ, ਚੌਂਕੀਮਾਨ : ਜੀਐੱਚਜੀ ਸਕੂਲ ਸਿੱਧਵਾਂ ਖੁਰਦ ਵਿਖੇ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਇਹ ਕੈਂਪ ਡੀਸੀ ਲੁਧਿਆਣਾ ਦੀਆਂ ਹਦਾਇਤਾਂ ਨੂੰ ਧਿਆਨ 'ਚ ਰਖਦੇ ਹੋਏ ਮੈਡੀਕਲ ਅਫਸਰ ਚੌਕੀਮਾਨ ਡਾ. ਅਮਨਪ੍ਰਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਹੜੇ 'ਚ 12-14 ਸਾਲ (6ਵੀਂ ਤੋਂ 8ਵੀਂ ਜਮਾਤ) ਦੇ ਵਿਦਿਆਰਥੀਆਂ ਲਈ ਟੀਕਾਕਰਨ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਲਗਪਗ 100 ਵਿਦਿਆਰਥੀਆਂ ਨੇ ਲਾਭ ਲਿਆ। ਪਿੰ੍ਸੀਪਲ ਪਵਨ ਸੂਦ ਨੇ ਸਕੂਲ ਦੇ ਵਧ ਤੋਂ ਵਧ ਵਿਦਿਆਰਥੀਆਂ ਨੂੰ ਟੀਕਾਕਰਨ ਕਰਵਾਉਣ ਲਈ ਪੇ੍ਰਿਤ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਇਹ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਸੁਰਖਿਅਤ ਮਾਹੌਲ ਤੇ ਆਮ ਹਾਲਾਤ ਵਾਂਗ ਹੋਣ ਵਲ ਇਕ ਕਦਮ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਭਵਿਖ ਵਿਚ ਵੀ ਇਸੇ ਤਰਾਂ੍ਹ ਦੀਆਂ ਟੀਕਾਕਰਨ ਮੁਹਿੰਮਾਂ ਦੀ ਉਮੀਦ ਕਰਦੇ ਹਾਂ ਤੇ ਵਿਦਿਆਰਥੀਆਂ ਦਾ ਟੀਕਾਕਰਨ ਉਨ੍ਹਾਂ ਦੀ ਸਹਿਮਤੀ ਨਾਲ ਹੀ ਹੋਵੇਗਾ।