ਬਰਾੜ, ਲੁਧਿਆਣਾ

ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਟੇ੍ਡ ਵਿੰਗ ਕੇਸ਼ਵ ਵਰਮਾ ਨੇ ਲਗਾਤਾਰ ਸਮਾਜ ਸੇਵਾ ਜਾਰੀ ਰੱਖਦੇ ਹੋਏ ਅੱਜ ਕੈਲਾਸ਼ ਨਗਰ ਸਥਿਤ ਦਫਤਰ 'ਚ ਦੂਸਰੇ ਕੋਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕਰਵਾਇਆ, ਜਿਸ 'ਚ ਕਰੀਬ 450 ਲੋਕਾਂ ਦੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਦਾ ਟੀਕਾ ਲਵਾਇਆ। ਕੇਸ਼ਵ ਵਰਮਾ ਨੇ ਇਸ ਦੌਰਾਨ ਦੱਸਿਆ ਕਿ ਅੱਜ ਵੈਕਸੀਨ ਦਾ ਦੂਸਰਾ ਕੈੰਪ ਲਵਾਇਆ ਗਿਆ ਸੀ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਕੈਂਪ ਲਗਾਏ ਜਾਣਗੇ ਤਾਂਕਿ ਆਮ ਲੋਕ ਆਪਣੇ ਘਰ ਦੇ ਨਜ਼ਦੀਕ ਕੋਰੋਨਾ ਨੂੰ ਹਰਾਉਣ ਲਈ ਵੈਕਸੀਨ ਜ਼ਰੂਰ ਲਗਵਾਉਣ।