ਸਰਵਣ ਸਿੰਘ ਭੰਗਲਾਂ, ਸਮਰਾਲਾ : ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰੀ ਵਿਭਾਗ ਵੱਲੋਂ ਕੰਗ ਮੁਹੱਲੇ 'ਚ ਕੋਰੋਨਾ ਦੇ ਟੈਸਟ ਕਰਨ ਸਬੰਧੀ ਕੈਂਪ ਲਾਇਆ ਗਿਆ। ਵਾਰਡ ਦੇ ਕੌਂਸਲਰ ਸੰਨੀ ਦੂਆ ਵੱਲੋਂ ਮੁਹੱਲਾ ਵਾਸੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੀ ਕੋਰੋਨਾ ਟੈਸਟ ਕਰਵਾਏ ਗਏ। ਦੂਆ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਇਸਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਡਾਕਟਰੀ ਅਮਲੇ ਨੇ ਦੱਸਿਆ ਕਿ 54 ਜਣਿਆਂ ਦੇ ਟੈਸਟਾਂ 'ਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਮੌਕੇ ਡਾ. ਓਸ਼ੋ ਬਲੱਗਣ, ਰਣਧੀਰ ਸਿੰਘ, ਬਲਦੀਸ਼ ਕੌਰ, ਜਤਿੰਦਰ ਕੁਮਾਰ, ਮਨਰੀਤ ਕੌਰ, ਵਿੱਕੀ ਕੁਮਾਰ, ਤਰਸੇਮ ਸ਼ਰਮਾ, ਲਵੀ ਿਢੱਲੋਂ, ਅਜੇ ਕੁਮਾਰ, ਸੁਖਦੀਪ ਥਾਪਰ, ਮੋਹਿਤ ਦੂਆ, ਵਰੁਣ ਕੁਮਾਰ, ਨਿਤਿਨ ਮੋਦਗਿੱਲ, ਪੁਸ਼ਪਾ ਰਾਣੀ, ਰੀਚਾ ਦੂਆ, ਹਰਸ਼ਿਤ ਦੂਆ, ਗੋਲਡੀ ਆਦਿ ਹਾਜ਼ਰ ਸਨ।