ਬਸੰਤ ਸਿੰਘ, ਲੁਧਿਆਣਾ

ਕੋਰੋਨਾ ਦਾ ਗ੍ਰਾਫ ਜ਼ਿਲ੍ਹਾ ਲੁਧਿਆਣਾ ਵਿੱਚ ਕਾਫੀ ਹੇਠਾਂ ਆ ਗਿਆ ਹੈ। ਅੱਜ ਕੋਰੋਨਾ ਦੇ ਇੱਕ 163 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਕਾਰਨ 10 ਮੌਤਾਂ ਹੋਈਆਂ ਹਨ । ਪਹਿਲਾਂ ਜ਼ਿਲ੍ਹਾ ਲੁਧਿਆਣਾ ਵਿੱਚ 15 ਤੋਂ 25 ਮੌਤਾਂ ਅਤੇ ਕੋਰੋਨਾ ਦੇ ਪਾਜੇਟਿਵ ਕੇਸ 300 ਤੋਂ 500 ਤੱਕ ਰੋਜਾਨਾ ਆ ਰਹੇ ਸਨ। ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ ਬੱਗਾ ਨੇ ਅੱਜ ਦੇ ਕੋਰੋਨਾ ਦੇ ਤਾਜ਼ਾ ਅੰਕੜਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ 10 ਮੌਤਾਂ ਹੋਈਆਂ ਹਨ ਇਨ੍ਹਾਂ ਵਿੱਚੋਂ 6 ਮੌਤਾਂ ਜਿ?ਲ੍ਹਾ ਲੁਧਿਆਣਾ ਨਾਲ ਸਬੰਧਤ ਹਨ ਅਤੇ 1 ਮੌਤ ਜਿ?ਲ੍ਹਾ ਜਲੰਧਰ, 1 ਮੌਤ ਜਿ?ਲ੍ਹਾ ਪਠਾਨਕੋਟ, 1ਮੌਤ ਜ਼ਿਲ੍ਹਾ ਹੁਸ਼ਿਆਰਪੁਰ ਅਤੇ 1 ਮੌਤ ਨਵਾਂ ਸ਼ਹਿਰ ਨਾਲ ਸਬੰਧਤ ਹੈ। ਅੱਜ ਲੁਧਿਆਣਾ ਨਾਲ ਸਬੰਧਤ 6 ਮੌਤਾਂ ਹੋਣ ਕਾਰਨ ਜਿ?ਲ੍ਹਾ ਲੁਧਿਆਣਾ ਨਾਲ ਮੌਤਾਂ ਦਾ ਅੰਕੜਾ 723 ਤੱਕ ਪਹੁੰਚ ਗਿਆ ਹੈ ਅੱਜ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਨਾਲ ਸਬੰਧਤ 4 ਮੌਤਾਂ ਹੋਈਆਂ ਹਨ ਜਿਸ ਕਾਰਨ ਬਾਹਰਲੀਆਂ ਮੌਤਾਂ ਦੀ ਗਿਣਤੀ 233 ਤੱਕ ਪਹੁੰਚ ਗਈ ਹੈ। ਅੱਜ ਤੱਕ 15785 ਮਰੀਜ਼ਾਂ ਨੇ ਕੋਰੋਨਾ ਤੇ ਜਿੱਤ ਪ੍ਰਰਾਪਤ ਕੀਤੀ ਹੈ। ਸਿਹਤ ਵਿਭਾਗ ਵੱਲੋਂ ਅੱਜ 1012 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 224 ਮਰੀਜ਼ਾਂ ਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਹੈ ਅਤੇ 588 ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਲੁਧਿਆਣਾ ਨਾਲ ਸਬੰਧਤ 6 ਲੋਕਾਂ ਦੀ ਮੌਤ ਹੀ ਹੈ। ਮਿ੍ਤਕਾ ਵਿੱਚ ਪੰਜ ਵਿਅਕਤੀ ਅਤੇ ਇੱਕ ਅੌਰਤ ਸ਼ਾਮਲ ਹੈ। ਡਾਕਟਰ ਬੱਗਾ ਨੇ ਦੱਸਿਆ ਕਿ ਇੱਕ 56 ਸਾਲਾਂ ਵਿਅਕਤੀ ਦੀ ਮੌਤ ਮੁਹਾਲੀ ਵਿੱਚ ਸਥਿਤ ਆਈ ਵੀ ਵਾਈ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਇੱਕ 45 ਸਾਲਾਂ ਵਿਅਕਤੀ ਦੀ ਮੌਤ ਸਿਵਲ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਕਸਬਾ ਪਾਇਲ ਦਾ ਰਹਿਣ ਵਾਲਾ ਸੀ। ਇੱਕ ਮੌਤ 75 ਸਾਲਾ ਵਿਅਕਤੀ ਦੀ ਡੀਐਮਸੀ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਦੁੱਗਰੀ ਦਾ ਰਹਿਣ ਵਾਲਾ ਸੀ। ਇੱਕ 34 ਸਾਲਾਂ ਵਿਅਕਤੀ ਦੀ ਮੌਤ ਐੱਸਪੀਐੱਸ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਸਿ?ਮਲਾਪੁਰੀ ਦਾ ਰਹਿਣ ਵਾਲਾ ਸੀ। ਇੱਕ ਮੌਤ 82 ਸਾਲਾਂ ਵਿਅਕਤੀ ਦੀ ਮੋਹਨਦੇਈ ਕੈਂਸਰ ਹਸਪਤਾਲ ਵਿੱਚ ਹੋਈ ਹੈ ਇਹ ਵਿਅਕਤੀ ਮਾਡਲ ਟਾਊਨ ਦਾ ਰਹਿਣ ਵਾਲਾ ਸੀ। ਇੱਕ ਮੌਤ 52ਸਾਲਾ ਅੌਰਤ ਦੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਹੋਈ ਹੈ ਇਹ ਅੌਰਤ ਜਗਰਾਉਂ ਦੀ ਰਹਿਣ ਵਾਲੀ ਸੀ। ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 6 ਮੌਤਾਂ ਹੋਣ ਕਾਰਨ ਲੁਧਿਆਣੇ ਦੀਆਂ ਕੋਰੋਨਾ ਪੀੜਤ ਮਿ੍ਤਕਾਂ ਦੀ ਗਿਣਤੀ 723 ਤੱਕ ਪਹੁੰਚ ਗਈ ਹੈ। ਅੱਜ ਬਾਹਰਲੇ ਜ਼ਿਲਿ੍ਹਆਂ ਅਤੇ ਰਾਜਾਂ ਦੀਆਂ ਕੁੱਲ ਮੌਤਾਂ ਦੀ ਗਿਣਤੀ 4 ਹੈ ਜਿਸ ਕਾਰਨ ਅੱਜ ਤੱਕ ਵਾਲੀਆਂ ਮੌਤਾਂ ਦੀ ਗਿਣਤੀ 233 ਤੱਕ ਪਹੁੰਚ ਗਈ ਹੈ।

----

ਕੋਰੋਨਾ ਤੋਂ ਡਰਨ ਦੀ ਨਹੀਂ ਸੁਚੇਤ ਹੋਣ ਦੀ ਲੋੜ

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ ਬੱਗਾ ਨੇ ਦੱਸਿਆ ਕਿ ਕਰੋਨਾ ਤੋਂ ਘਬਰਾਉਣ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ ਸਗੋਂ ਇਸ ਤੋਂ ਸਚੇਤ ਰਹਿਣ ਦੀ ਲੋੜ ਹੈ। ਅਸੀਂ ਸੁਚੇਤ ਹੋਣ ਨਾਲ ਆਪ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ ਕਰੋ। ਉਨ੍ਹਾਂ ਰੈਲੀਆਂ ਅਤੇ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਖਾਸ ਤੌਰ ਤੇ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਵਿਰੋਧ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਜਾਣ ਵਾਲੇ ਆਪਣੇ ਆਪ ਦਾ ਖਾਸ ਧਿਆਨ ਰੱਖਣ। ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦਾ ਟੈਸਟ ਮੁਫਤ ਕੀਤਾ ਜਾ ਰਿਹਾ ਹੈ ਜਦਕਿ ਨਿੱਜੀ ਹਸਪਤਾਲ ਕਰੋਨਾ ਵਾਇਰਸ ਦੇ ਟੈਸਟ ਦਾ 2400 ਰੁਪਏ ਤੱਕ ਵਸੂਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਖੰਘ, ਜੁਕਾਮ, ਬੁਖਾਰ ਦੇ ਲੱਛਣ ਪਾਏ ਜਾਣ ਤੇ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਪੀਐਚਸੀ ਵਿੱਚ ਜਾ ਕੇ ਕਰੋਨਾ ਦੀ ਜਾਂਚ ਕਰਵਾਓ।