ਪੱਤਰ ਪੇ੍ਰਕ, ਈਸੜੂ

ਪਿੰਡ ਬੋਪੁਰ ਦੇ23 ਸਾਲ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਉਹ ਗੁੜਗਾਓਂ ਦੇ ਕਾਰਖ਼ਾਨੇ ਵਿਚ ਕੰਮ ਕਰਦਾ ਸੀ ਤੇ 21 ਮਈ ਨੂੰ ਹੀ ਵਾਪਸ, ਪੰਜਾਬ ਆਇਆ ਸੀ। ਉਸ ਨੂੰ ਸਿਹਤ ਵਿਭਾਗ ਦੇ ਉਸ ਦਾ ਸੈਂਪਲ ਲਿਆ ਗਿਆ ਸੀ। ਐਤਵਾਰ ਦੀ ਰਾਤ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਤੇ ਈਸੜੂ ਚੌਂਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਐਤਵਾਰ ਰਾਤ ਪਿੰਡ ਪੁੱਜੇ ਤੇ ਮਰੀਜ਼ ਨੂੰ ਖੰਨਾ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ। ਕਾਰਖ਼ਾਨਾ ਕਿਰਤੀ ਦੇ ਸੰਪਰਕ ਵਿਚ ਆਏ ਲੋਕਾਂ ਤੇ ਪਰਿਵਾਰ ਦੇ ਮੈਬਰਾਂ ਨੂੰ ਵੀ ਏਕਾਂਤਵਾਸ 'ਤੇ ਭੇਜਿਆ ਗਿਆ ਹੈ। ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।