ਬਸੰਤ ਸਿੰਘ ਰੋੜੀਆਂ, ਲੁਧਿਆਣਾ : ਜਾਗਰੂਕਤਾ ਦੀ ਘਾਟ ਤੇ ਸਾਡੇ ਵੱਲੋਂ ਵਰਤੀ ਗਈ ਘੋਰ ਲਾਪ੍ਰਵਾਹੀ ਇਕ ਵਾਰ ਫੇਰ ਸਾਨੂੰ ਕਰੁਣਾ ਦੀ ਚੌਥੀ ਲਹਿਰ ਵੱਲ ਧਕੇਲ ਦੀ ਨਜ਼ਰ ਆ ਰਹੀ ਹੈ। ਜੇਕਰ ਅਸੀ ਜਾਗਰੂਕ ਨਾ ਹੋਏ ਤਾਂ ਇੱਕ ਵਾਰ ਫੇਰ ਸਾਨੂੰ ਕੋਰੋਨਾ ਦੀ ਚੌਥੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਾਪ੍ਰਵਾਹੀ ਦੇ ਚਲਦਿਆਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਅੱਜ ਕੋਰੋਨਾ ਅੱਜ 48 ਨਵੇਂ ਮਾਮਲੇ ਅਤੇ 1 ਪੀੜਤ ਮਰੀਜ਼ ਦੀ ਮੌਤ ਹੋਈ ਹੈ । ਕੋਰੋਨਾ ਵਾਇਰਸ ਤੋਂ ਪੀੜਤ ਮਿ੍ਤਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹੈ । ਸਿਵਲ ਸਰਜਨ ਲੁਧਿਆਣਾ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੀਆਂ ਪੈਂਡਿੰਗ ਰਿਪੋਰਟਾਂ ਦੇ ਆਏ ਨਤੀਜਿਆਂ 'ਚੋਂ ਅੱਜ ਕੋਰੋਨਾ ਦੇ 48 ਮਾਮਲੇ ਸਾਹਮਣੇ ਆਏ ਹਨ । ਉਨਾਂ੍ਹ ਦੱਸਿਆ ਕਿ 39 ਮਾਮਲੇ ਜ਼ਿਲ੍ਹਾ ਲੁਧਿਆਣਾ ਜਦਕਿ 9 ਮਾਮਲੇ ਬਾਹਰਲੇ ਜ਼ਿਲਿ੍ਹਆਂ ਤੇ ਰਾਜਾਂ ਨਾਲ ਸਬੰਧਤ ਹਨ ਅੱਜ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 39 ਮਾਮਲੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 110396 ਹੋ ਗਈ ਹੈ। ਬਾਹਰਲੇ ਜ਼ਿਲਿ੍ਹਆਂ ਨਾਲ ਸਬੰਧਤ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 14811 ਤਕ ਪਹੁੰਚ ਗਿਆ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਮੌਤਾਂ ਦੀ ਗਿਣਤੀ 2292 ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਮੌਤਾਂ ਦਾ ਅੰਕੜਾ 1127 ਤਕ ਪਹੁੰਚ ਚੁੱਕਾ ਹੈ। ਸਿਹਤ ਵਿਭਾਗ ਵੱਲੋਂ ਅੱਜ 4476 ਸੈਂਪਲ ਜਾਂਚ ਲਈ ਭੇਜੇ ਗਏ ਹਨ।

===

ਸਿਵਲ ਸਰਜਨ ਨੇ ਕਿਹਾ ਇਹ ਵਰਤੋਂ ਹਦਾਇਤਾਂ

ਸਿਵਲ ਸਰਜਨ ਲੁਧਿਆਣਾ ਡਾ. ਐੱਸਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਤੋਂ ਅਸੀਂ ਜਾਗਰੂਕਤਾ ਕਰ ਕੇ ਹੀ ਬਚ ਸਕਦੇ ਹਾ। ਕੋਰੋਨਾ ਅਜੇ ਵੀ ਸਾਡੇ ਸਮਾਜ 'ਚ ਮੌਜੂਦ ਹੈ । ਇਸ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਅਹਿਮ ਜ਼ਰੂਰਤ ਹੈ। ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਪਰਹੇਜ਼ ਕਰੋ। ਮਾਸਕ ਪਾ ਕੇ ਰੱਖੋ। ਹੱਥਾਂ ਨੂੰ ਵਾਰ-ਵਾਰ ਧੋਵੋ । ਸਮਾਜਿਕ ਦੂਰੀ ਬਣਾ ਕੇ ਰੱਖੋ। ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੋ।