ਸੰਜੀਵ ਗੁਪਤਾ/ ਜਗਰਾਓਂ : ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 820 ਵਿਦਿਆਰਥੀਆਂ ਤੇ ਕੋਰੋਨਾ ਦਾ ਸਾਇਆ ਮੰਡਰਾ ਰਿਹਾ ਹੈ । ਜਦ ਕਿ ਇਸ ਨੂੰ ਲੈ ਕੇ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਅਣਗਹਿਲੀ ਵਰਤ ਰਿਹਾ ਹੈ ।ਜਿਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਵੀ ਪ੍ਰਸ਼ਾਸਨ ਕੋਲ ਸਕੂਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਸ਼ਿਕਾਇਤ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸਕੂਲ ਦੇ ਇਕ ਅਧਿਆਪਕ ਨੇ ਸ਼ੱਕ ਪੈਣ ਤੇ ਸਿਵਲ ਹਸਪਤਾਲ ਜਗਰਾਓਂ ਵਿਖੇ ਕੋਰੋਨਾ ਟੈਸਟ ਕਰਵਾਇਆ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਵੀ ਹੋਰ ਅਧਿਆਪਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਜਿਨ੍ਹਾਂ ਦੀ ਪਰਸੋਂ ਰਿਪੋਰਟ ਵਿਚ 10 ਅਧਿਆਪਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਹਾਲੇ ਸਿਹਤ ਵਿਭਾਗ ਪਹਿਲੇ ਅਧਿਆਪਕਾਂ ਨੂੰ ਕੋਰੋਨਾ ਪਾਜ਼ੇਟਿਵ ਕਿਵੇਂ ਆਇਆ ਦੀ ਜਾਂਚ ਹੀ ਕਰ ਰਿਹਾ ਸੀ ,ਕਿ ਅੱਜ ਦੇਰ ਸ਼ਾਮ ਆਈ ਰਿਪੋਰਟ ਵਿੱਚ 13 ਹੋਰ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਸਿਹਤ ਵਿਭਾਗ ਵੀ ਇੱਕ ਵਾਰ ਪੂਰੀ ਤਰ੍ਹਾਂ ਡਗਮਗਾ ਗਿਆ।

ਉਧਰ ਦੂਜੇ ਪਾਸੇ ਅੱਜ ਸਵੇਰੇ ਜਦੋਂ ਸਿਹਤ ਵਿਭਾਗ ਦੀ ਟੀਮ ਸਕੂਲ ਵਿੱਚ ਪਹੁੰਚੀ ਤਾਂ ਸਕੂਲ ਦੇ ਪ੍ਰਿੰਸੀਪਲ ਉਨ੍ਹਾਂ ਦੀ ਆਮਦ ਦੀ ਸੂਚਨਾ ਤੋਂ ਪਹਿਲਾਂ ਹੀ ਛੁੱਟੀ ਤੇ ਜਾ ਚੁੱਕੇ ਸਨ । ਇਸ ਤੇ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਵਿਚ ਅੱਜ 820 ਵਿਦਿਆਰਥੀਆਂ ਵਿਚੋਂ ਆਏ ਮਸਾਂ ਕੁ ਸੌ ਵਿਦਿਆਰਥੀਆਂ ਵਿੱਚੋਂ 50 ਦੇ ਕੋਰੋਨਾ ਟੈਸਟ ਕੀਤੇ ਗਏ lਜਿਨ੍ਹਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ l ਹੁਣ ਤੱਕ ਸਕੂਲ ਦੇ 42 ਅਧਿਆਪਕਾਂ ਵਿਚੋਂ 23 ਅਧਿਆਪਕਾਂ ਦੇ ਕੋਰੋਨਾ ਪੋਸਟ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚਿੰਤਤ ਹੈl ਕਿ ਇਨ੍ਹਾਂ ਅਧਿਆਪਕਾਂ ਦੇ ਸੰਪਰਕ ਵਿਚ ਵੱਡੀ ਗਿਣਤੀ ਚ ਆਏ ਵਿਦਿਆਰਥੀ ਵੀ ਇਸ ਲਪੇਟ ਵਿਚ ਨਾ ਆਏ ਹੋਣ ਸਿਹਤ ਵਿਭਾਗ ਇਸ ਮਾਮਲੇ ਵਿਚ ਗਾਲਿਬ ਕਲਾਂ ਸਕੂਲ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੈ l

ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਇਸ ਗੰਭੀਰ ਮਸਲੇ ਵਿੱਚ ਕਿਸੇ ਤਰ੍ਹਾਂ ਦੀ ਵੀ ਸਿਹਤ ਵਿਭਾਗ ਦੀ ਮਦਦ ਨਹੀਂ ਕਰ ਰਿਹਾ ,ਜਦਕਿ ਸਕੂਲ ਦੇ ਹੁਣ ਸਮੂਹ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਹੋਣੇ ਬੇਹੱਦ ਜ਼ਰੂਰੀ ਹਨl

ਇਹੀ ਨਹੀਂ ਸਕੂਲ ਵਿੱਚ 820 ਵਿਦਿਆਰਥੀ ਜੋ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਆ ਰਹੇ ਸਨ ,ਦੇ ਸੰਪਰਕ ਵਿੱਚ ਆਉਣ ਨਾਲ ਜੇ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਸੰਪਰਕ ਵਿੱਚ ਹੋਰ ਵੱਡੀ ਗਿਣਤੀ ਚ ਲੋਕਾਂ ਲਈ ਵੀ ਖ਼ਤਰਾ ਬਣ ਗਿਆ ਹੈ l ਸਿਵਲ ਹਸਪਤਾਲ ਜਗਰਾਓਂ ਦੇ ਨੋਡਲ ਅਫਸਰ ਡਾ ਸੰਗੀਨਾਂ ਗਰਗ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀਆਂ ਦੇ ਸੈਂਪਲ ਲੈਣੇ ਜ਼ਰੂਰੀ ਹਨ ਪਰ ਇਸ ਦੇ ਲਈ ਸਿੱਖਿਆ ਵਿਭਾਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੋ ਮਿਲ ਨਹੀਂ ਰਿਹਾ l

ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੇ ਵਿਚ ਜਿਸ ਤਰ੍ਹਾਂ ਵੱਡੀ ਗਿਣਤੀ ਚ ਕੋਰੋਨਾ ਪਾਜ਼ੇਟਿਵ ਅਧਿਆਪਕ ਪਾਏ ਜਾ ਰਹੇ ਹਨ ਤਾਂ ਸਕੂਲ 19 ਦਿਨਾਂ ਲਈ ਬੰਦ ਕਰਨਾ ਬੇਹੱਦ ਜ਼ਰੂਰੀ ਬਣ ਜਾਂਦਾ ਹੈ lਇਸ ਜਾਣਕਾਰੀ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਸਕੂਲ ਬੰਦ ਨਹੀਂ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ l

Posted By: Jagjit Singh