ਸੰਜੀਵ ਗੁਪਤਾ, ਜਗਰਾਓ

ਸਥਾਨਕ ਮਾਰਕਿਟ ਕਮੇਟੀ ਵੱਲੋਂ ਸ਼ਹਿਰ ਦੀ ਮੁੱਖ ਬਹੁਤ ਖਸਤਾ ਹਾਲਤ ਸੂਆ ਰੋਡ ਦੇ ਦੂਸਰੇ ਹਿੱਸੇ ਦਾ ਵੀ ਨਿਰਮਾਣ ਕਾਰਜ ਸ਼ੁਰੂ ਕਰਵਾਉਣ 'ਤੇ ਲੋਕਾਂ ਨੇ ਖੁਸ਼ੀ ਪ੍ਰਗਟਾਈ। ਬੁੱਧਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਮਾਰਕਿਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਸਮੇਤ ਲੀਡਰਸ਼ਿਪ ਨੇ ਸੜਕ ਦੇ ਨਿਰਮਾਣ ਕਾਰਜਾਂ ਦਾ ਟੱਕ ਲਾ ਕੇ ਸ਼ੁਰੂਆਤ ਕਰਵਾਈ।

ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਵਾਂਗ ਸੂਆ ਰੋਡ ਖਾਸ ਮਹੱਤਵ ਰੱਖਦਾ ਹੈ। ਇਸ ਦੇ ਨਿਰਮਾਣ ਦੇ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।

ਚੇਅਰਮੈਨ ਕਾਕਾ ਗਰੇਵਾਲ ਨੇ ਦੱਸਿਆ ਕਿ 1.20 ਕਿਲੋਮੀਟਰ ਦੇ ਇਸ ਸੜਕ ਦੇ ਹਿੱਸੇ ਦੇ ਨਿਰਮਾਣ 'ਤੇ 21 ਲੱਖ ਰੁਪਏ ਖਰਚ ਹੋਣਗੇ । ਇਸ ਤੋਂ ਪਹਿਲਾ ਇਸ ਦੇ ਪਹਿਲੇ ਹਿੱਸੇ ਦਾ ਵੀ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਜਿਸ 'ਤੇ 19 ਲੱਖ ਰੁਪਏ ਖਰਚਾ ਆਇਆ ਹੈ। ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਇਸ ਸੜਕ ਦੀਆਂ ਦੋਵਾਂ ਸਾਈਡਾਂ 'ਤੇ ਨਗਰ ਕੌਂਸਲ ਵੱਲੋਂ 3-3 ਫੁੱਟ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ। ਜਿਸ ਕਾਰਨ ਇਹ ਪੂਰੀ ਸੜਕ 12 ਤੋਂ 18 ਫੁੱਟੀ ਹੋ ਜਾਵੇਗੀ। ਇਸ ਮੌਕੇ ਈਓ ਪ੍ਰਦੀਪ ਦੋਧਰੀਆਂ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ, ਕੌਂਸਲਰ ਜਗਜੀਤ ਸਿੰਘ ਜੱਗੀ, ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ, ਸਰਪੰਚ ਜਗਜੀਤ ਸਿੰਘ ਕਾਉਂਕੇ, ਰਛਪਾਲ ਸਿੰਘ ਤਲਵਾੜਾ, ਸਾਜਨ ਮਲਹੋਤਰਾ, ਬਲਾਕ ਪ੍ਰਧਾਨ ਰਵਿੰਦਰ ਸਭਰਵਾਲ, ਰਿਸ਼ੀਪੁਰੀ, ਮਾਸਟਰ ਪਵਨ ਕੁਮਾਰ, ਹੈਪੀ ਸ਼ੇਰਪੁਰ, ਰਵਿੰਦਰ ਨੀਟਾ ਸਭਰਵਾਲ ਆਦਿ ਹਾਜ਼ਰ ਸਨ।