ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਮਲੌਦ ਗੁਦਾਮ ਵਿਖੇ ਪੱਲੇਦਾਰਾਂ ਦੀ ਮੀਟਿੰਗ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਏਟਕ ਦੇ ਸੂਬਾ ਜੁਆਇੰਟ ਸਕੱਤਰ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਨੇ ਸ਼ਮੂਲੀਅਤ ਕੀਤੀ।

ਉਨ੍ਹਾਂ ਕਿਹਾ ਕਾਂਗਰਸ ਦੇ ਆਗੂਆਂ ਨੇ ਸਰਕਾਰ ਬਣਨ ਤੋਂ ਪਹਿਲਾਂ ਪੱਲੇਦਾਰਾਂ ਦਾ ਵੱਡਾ ਇਕੱਠ ਕਰਕੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੇ ਏਜੰਸੀ ਰਾਹੀਂ ਅਦਾਇਗੀ ਲਾਗੂ ਕਰਾਂਗੇ ਤੇ ਹੋਰ ਬਾਕੀ ਮੰਗਾਂ ਵੀ ਪ੍ਰਵਾਨ ਕਰਨ ਦਾ ਵਾਅਦਾ ਕੀਤਾ ਸੀ ਪਰ ਪੌਣੇ ਪੰਜ ਸਾਲ ਬੀਤ ਜਾਣ 'ਤੇ ਵੀ ਕੋਈ ਮੰਗ ਪ੍ਰਵਾਨ ਨਹੀਂ ਹੋਈ ਸਗੋਂ ਅਜਿਹੇ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ ਹਨ, ਜੋ ਮਜ਼ਦੂਰਾਂ ਦਾ ਵੱਡੀ ਪੱਧਰ ਤੇ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦੱਸਿਆ ਕਈ ਥਾਵਾਂ 'ਤੇ ਕੰਮ ਦੇ ਪੂਰੇ ਪੈਸੇ ਨਾ ਮਿਲਣ, ਪੋ੍ਵੀਡੈਂਟ ਫੰਡ ਨਾ ਜਮ੍ਹਾਂ ਕਰਨ ਜਾਂ ਝੂਠੇ ਨਾਮ ਪਾ ਕੇ ਫੰਡਾਂ ਦਾ ਘਪਲਾ ਕਰਨ ਆਦਿ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਸਭ ਤੋਂ ਦੁਖੀ ਹੋ ਕੇ ਫੂਡ ਸਪਲਾਈ ਵਿਭਾਗ ਦੇ ਵੱਖ-ਵੱਖ ਅਦਾਰਿਆਂ ਦੇ ਪੱਲੇਦਾਰਾਂ ਵੱਲੋਂ 7 ਦਸੰਬਰ ਤੋਂ ਹੜਤਾਲ ਦਾ ਫੈਸਲਾ ਲਿਆ ਗਿਆ ਹੈ, ਜਿਸ 'ਚ ਮਲੌਦ ਦੇ ਪੱਲੇਦਾਰ ਵੀ ਪੂਰਨ ਸ਼ਮੂਲੀਅਤ ਕਰਨਗੇ।

ਇਸ ਮੌਕੇ ਰਾਮ ਦਿਆਲ ਸਿੰਘ, ਮੇਵਾ ਸਿੰਘ, ਬੁੱਧਰਾਮ ਸਿੰਘ, ਮੋਹਣ ਸਿੰਘ, ਸੀਤਾ ਰੋੜੀਆ, ਸਿੰਦਰ, ਬਿੱਕਰ ਸਿੰਘ, ਰਿੰਕੂ ਮਲੌਦ, ਸੰਤ ਰਾਮ, ਰਮੇਸ਼ ਕੁਮਾਰ, ਹਰਪ੍ਰਰੀਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।