ਕੌਸ਼ਲ ਮੱਲ੍ਹਾ, ਹਠੂਰ : ਪਿੰਡ ਲੱਖਾ ਵਿਖੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ 60 ਕਬੂਤਰਬਾਜ਼ਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਪਹਿਲਾ ਸਥਾਨ ਸੋਨੂੰ ਲੰਮੇ, ਦੂਜਾ ਸਥਾਨ ਤਲਵਿੰਦਰ ਸਿੰਘ ਚੌਕੀਮਾਨ, ਤੀਜਾ ਸਥਾਨ ਦਰਸ਼ਨ ਸਿੰਘ ਕਿਲ੍ਹਾ ਰਾਏਪੁਰ ਤੇ ਚੌਥਾ ਸਥਾਨ ਕੌਰ ਸਿੰਘ ਕੌਰਾ ਫਾਜਿਲਕਾ ਨੇ ਪ੍ਰਰਾਪਤ ਕੀਤਾ। ਇਸ ਦੌਰਾਨ ਜੇਤੂ ਕਬੂਤਰਬਾਜ਼ਾਂ ਨੂੰ ਫਰਿੱਜ, ਕੂਲਰ, ਐੱਲਈਡੀ ਤੇ ਪੱਖਾ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਜਸਵਿੰਦਰ ਸਿੰਘ, ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ, ਸਿਕੰਦਰ ਸਿੰਘ, ਚਤਰ ਸਿੰਘ, ਪਿ੍ਰਤਪਾਲ ਸਿੰਘ, ਗੋਲਡੀ ਗੋਇਲ, ਸੰਨੀ ਦਿਓਲ, ਸ਼ਿੰਦਰ ਸਿੰਘ, ਜਗਰਾਜ ਸਿੰਘ ਰਾਜੂ, ਗੁਰਪ੍ਰਰੀਤ ਸਿੰਘ, ਜੋਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।