ਸਰਬਜੀਤ ਧਨੋਆ, ਭੂੰਦੜੀ : ਸਥਾਨਕ ਕਸਬਾ ਭੂੰਦੜੀ 'ਚ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਛਤਰ ਛਾਇਆ ਹੇਠ ਧਾਰਮਿਕ ਪ੍ਰਰੀਖਿਆ ਕਰਵਾਈ ਗਈ। ਐਜੂਕੇਟ ਪੰਜਾਬ ਪੋ੍ਜੈਕਟ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਜਗਵਿੰਦਰ ਸਿੰਘ ਯੂਕੇ ਦੀ ਅਗਵਾਈ 'ਚ ਕਰਵਾਈ ਪ੍ਰਰੀਖਿਆ ਵਿਚ 40 ਦੇ ਕਰੀਬ ਬੱਚਿਆਂ ਨੇ ਭਾਗ ਲਿਆ।

ਪ੍ਰਰੀਖਿਆ ਦੇ ਜੇਤੂਆਂ ਨੂੰ ਭਾਈ ਮਨਿੰਦਰ ਸਿੰਘ ਖਾਲਸਾ ਤੇ ਭੈਣ ਮਨਦੀਪ ਕੌਰ, ਭਾਈ ਭਜਨ ਸਿੰਘ ਰਾਊਵਾਲ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਭੂੰਦੜੀ, ਭਾਈ ਪਰਮਿੰਦਰ ਸਿੰਘ ਭੂੰਦੜੀ, ਭਾਈ ਰਮਨਦੀਪ ਸਿੰਘ ਭੂੰਦੜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਭਾਈ ਮਨਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ 'ਤੇ ਉਨ੍ਹਾਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਨੇ ਸਾਰੀ ਦੁਨੀਆ ਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਕੇ ਛੱਕਣ ਦਾ ਉਪਦੇਸ਼ ਦਿੱਤਾ ਸੀ ਪਰ ਅੱਜ ਦਾ ਮਨੁੱਖ ਪੈਸੇ ਦੀ ਅੰਨੀ ਦੌੜ ਵਿੱਚ ਲੱਗ ਕੇ ਗੁਰੂਆਂ ਵੱਲੋਂ ਦਿੱਤੇ ਉਪਦੇਸ਼ ਤੋਂ ਭਟਕ ਚੁੱਕਾ ਹੈ। ਅੱਜ ਲੋੜ ਹੈ ਸਿੱਖ ਕੌਮ ਆਉਣ ਵਾਲੀ ਪੀੜੀ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਏ ਤਾਂ ਜੋ ਅਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਆਪਣਾ ਮਨੁੱਖੀ ਜੀਵਨ ਸਫਲਾ ਬਣਾ ਸਕੀਏ।

ਇਸ ਮੌਕੇ ਭਾਈ ਭਜਨ ਸਿੰਘ ਰਾਊਵਾਲ ਵਾਲੇ ਮੁੱਖ ਸੇਵਾਦਾਰ, ਭਾਈ ਰਮਨਦੀਪ ਸਿੰਘ, ਭਾਈ ਪਰਮਿੰਦਰ ਸਿੰਘ ਇਨ੍ਹਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।