ਸੰਜੀਵ ਗੁਪਤਾ, ਜਗਰਾਓਂ : ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਤੇ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਈ ਮਨਪ੍ਰਰੀਤ ਸਿੰਘ ਹੈੱਡ ਗ੍ੰਥੀ ਮੁੰਬਈ ਦੇ ਉਪਰਾਲੇ ਸਦਕਾ ਸੰਗਤਾਂ ਤੇ ਗੁਰਦੁਆਰਾ ਗੋਬਿੰਦਪੁਰਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸੁਖਮੰਦਰ ਸਿੰਘ ਦੀਨਾ ਸਾਹਿਬ ਦੇ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ। ਉਪਰੰਤ ਨਾਨਕਸਰ ਸੰਪਰਦਾਇ ਦੇ ਪ੍ਰਸਿੱਧ ਰਾਗੀ ਬਾਬਾ ਤੇਜਿੰਦਰ ਸਿੰਘ ਜਿੰਦੂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਨੌਵੇਂ ਮਹੱਲੇ ਦੇ ਸ਼ਲੋਕਾਂ ਨਾਲ ਸ਼ਬਦ ਕੀਰਤਨ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਸੰਗਤਾਂ ਨੂੰ ਭਾਗਾਂ ਵਾਲੀਆਂ ਦੱਸਿਆ ਜੋ ਆਪਣੇ ਜੀਵਨ ਕਾਲ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਸ਼ਤਾਬਦੀ ਮਨਾ ਰਹੀਆਂ ਹਨ। ਉਨ੍ਹਾਂ ਭਾਈ ਮਨਪ੍ਰਰੀਤ ਸਿੰਘ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਭਾਵੇਂ ਭਾਈ ਮਨਪ੍ਰਰੀਤ ਸਿੰਘ ਮੁੰਬਈ ਵਿਖੇ ਹੈੱਡ ਗ੍ੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਪਰ ਦਿਲ ਉਨ੍ਹਾਂ ਦਾ ਇੱਥੇ ਹੀ ਵੱਸਦਾ ਹੈ ਜੋ ਹਰ ਸਾਲ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾਡੇ ਨੂੰ ਸਮਰਪਿਤ ਸਮਾਗਮ ਕਰਾਉਂਦੇ ਹਨ। ਵਿਸ਼ੇਸ਼ ਤੌਰ 'ਤੇ ਪਹੁੰਚੇ ਨਾਨਕਸਰ ਸੰਪਰਦਾਇ ਦੇ ਮੌਜੂਦਾ ਮਹਾਪੁਰਸ਼ ਬਾਬਾ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਅਤੇ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਬਾਬਾ ਜੀ ਨੇ ਥੋੜ੍ਹੇ ਜਿਹੇ ਸਮੇਂ ਵਿਚ ਸਾਢੇ ਸੱਤ ਲੱਖ ਪ੍ਰਰਾਣੀਆਂ ਨੂੰ ਅੰਮਿ੍ਤ ਛਕਾਇਆ। ਉਨ੍ਹਾਂ ਆਖਿਆ ਕਿ ਇਹ ਦਿਹਾੜੇ ਮਨਾਉਣੇ ਸਾਡੇ ਤਾਂ ਹੀ ਸਫਲ ਹੋਣਗੇ ਜੇ ਅਸੀਂ ਵੀ ਖੰਡੇ ਬਾਟੇ ਦਾ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨਗੇ। ਸਮਾਪਤੀ ਦੀ ਅਰਦਾਸ ਹੈੱਡ ਗ੍ੰਥੀ ਭਾਈ ਭੋਲਾ ਸਿੰਘ ਵੱਲੋਂ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਭਾਈ ਮਨਪ੍ਰਰੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਦੇ ਪ੍ਰਬੰਧਕਾਂ ਵੱਲੋਂ ਬਾਬਾ ਗੁਰਜੀਤ ਸਿੰਘ, ਬਾਬਾ ਤੇਜਿੰਦਰ ਸਿੰਘ ਜਿੰਦੂ, ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੱਬ ਅਤੇ ਭਾਈ ਮਨਪ੍ਰਰੀਤ ਸਿੰਘ ਦੇ ਬੇਟੇ ਮਨਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿੱਚ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਇਕਬਾਲ ਸਿੰਘ ਨਾਗੀ, ਗੁਰਮੀਤ ਸਿੰਘ ਮੀਤਾ, ਲੱਕੀ, ਚਰਨਜੀਤ ਸਿੰਘ ਬਜਾਜ, ਰਣਜੀਤ ਸਿੰਘ ਹੈਪੀ, ਉੱਜਲ ਸਿੰਘ ਮੈਂਦ, ਰਵਿੰਦਰਪਾਲ ਸਿੰਘ ਮੈਂਦ, ਪਿ੍ਰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਬਦਿਆਲ ਸਿੰਘ ਬਜਾਜ, ਅਜੀਤ ਸਿੰਘ ਮਿਗਲਾਨੀ, ਇੰਦਰਪ੍ਰਰੀਤ ਸਿੰਘ ਵਛੇਰ, ਬੀਰ ਚਰਨ ਸਿੰਘ, ਸੁਰਿੰਦਰ ਸਿੰਘ, ਕੌਂਸਲਰ ਹਿੰਮਾਂਸ਼ੂ ਮਲਿਕ, ਸਿਮਰਨਪ੍ਰਰੀਤ ਸਿੰਘ ਕੋਹਲੀ, ਮਨਜਿੰਦਰ ਸਿੰਘ, ਅਭੀਸ਼ੇਕ, ਕਰਮਦੀਪ ਸਿੰਘ ਕਾਉਂਕੇ, ਅਰਸ ਫੌਜੀ, ਰਣਜੋਧ ਸਿੰਘ, ਜੀਤ ਸਿੰਘ, ਨਿਤਿਨ ਸਿੰਘ, ਬੱਬਨਜੋਤ ਸਿੰਘ, ਅਰਸਦੀਪ ਸਿੰਘ, ਗੁਰਸਾਤ ਸਿੰਘ, ਸਿਮਰਨਜੀਤ ਸਿੰਘ, ਗੌਰਵ ਮਹਿਰਾ, ਜਸਨਜੋਤ ਸਿੰਘ, ਪਾਲੀ ਸਿੰਘ ਤੇ ਸ਼ੁਭਮ ਮਹਿਰਾ ਆਦਿ ਹਾਜ਼ਰ ਸਨ।