ਸਤੀਸ਼ ਗੁਪਤਾ, ਚੌਂਕੀਮਾਨ : ਖ਼ਾਲਸਾ ਕਾਲਜ ਫਾਰ ਵਿਮੈੱਨ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਵੱਲੋਂ ਡਿਜ਼ੀਟਲ ਪੋਸਟਰ ਮੇਕਿੰਗ ਤੇ ਡਿਜ਼ੀਟਲ ਫੋਟੋਗ੍ਰਾਫ਼ੀ ਮੁਕਾਬਲੇ ਕਰਵਾਏ ਗਏ। ਡਿਜ਼ੀਟਲ ਪੋਸਟਰ ਮੇਕਿੰਗ ਮੁਕਾਬਲੇ ਦੇ ਵਿਸ਼ੇ ਡਿਜ਼ੀਟਲ ਇੰਡੀਆ ਤੇ ਵਾਤਾਵਰਣ ਸੁਰੱਖਿਆ ਸੀ। ਡਿਜ਼ੀਟਲ ਪੋਸਟਰ ਮੇਕਿੰਗ ਮੁਕਾਬਲੇ 'ਚ ਹਰਲੀਨ ਕੌਰ ਤੇ ਸੰਦੀਪ ਕੌਰ, ਅਰਸ਼ਦੀਪ ਕੌਰ ਤੇ ਅਮਨਦੀਪ ਕੌਰ ਦੀਆ ਵਰਮਾ ਤੇ ਜਸਪ੍ਰਰੀਤ ਕੌਰ ਨੇ ਲੜੀਵਾਰ ਪਹਿਲਾ, ਦੂਸਰਾ, ਤੀਸਰਾ ਸਥਾਨ ਹਾਸਲ ਕੀਤਾ।

ਡਿਜ਼ੀਟਲ ਫੋਟੋਗ੍ਰਾਫ਼ੀ ਦਾ ਵਿਸ਼ਾ ਪੈਟਰਨ ਸੀ, ਜਿਸ 'ਚ ਸਿਮਰਨਜੀਤ ਕੌਰ, ਨੀਤਿਕਾ, ਜਸ਼ਨਪ੍ਰਰੀਤ ਕੌਰ ਨੇ ਲੜੀਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਕੁੱਲ 29 ਵਿਦਿਆਰਥਣਾਂ ਨੇ ਭਾਗ ਲਿਆ। ਪਿੰ੍ਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਕੰਪਿਊਟਰ ਵਿਭਾਗ ਦੇ ਮੁਖੀ ਪੋ੍. ਪੁਨੀਤ ਵਧਵਾ ਤੇ ਵਿਭਾਗ ਨੂੰ ਵਧਾਈ ਦਿੱਤੀ।