ਪੱਤਰ ਪ੍ਰਰੇਰਕ, ਲੁਧਿਆਣਾ : ਮਹਾਨਗਰ 'ਚ ਖਾਣਯੋਗ ਪਦਾਰਥਾਂ ਦੀ ਫੈਕਟਰੀ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਹੀ ਫਰਮ ਦਾ ਸਾਮਾਨ ਚੋਰੀ ਕਰ ਕੇ ਅੱਗੇ ਵੇਚ ਦਿੱਤਾ। ਫੈਕਟਰੀ ਦੇ ਸੁਪਰਵਾਈਜ਼ਰ ਸਾਹਨੇਵਾਲ ਵਾਸੀ ਵਿਜੈ ਕੁਮਾਰ ਦੇ ਬਿਆਨਾਂ 'ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ। ਗਿ੍ਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਜ਼ੀਰਾ, ਜਰਨੈਲ ਸਿੰਘ ਅੰਮਿ੍ਤਸਰ ਤੇ ਹਰਪ੍ਰਰੀਤ ਸਿੰਘ ਵਾਸੀ ਇਕਬਾਲ ਨਗਰ ਲੁਧਿਆਣਾ ਦੇ ਰੂਪ 'ਚ ਹੋਈ ਹੈ।

ਇਸ ਮਾਮਲੇ ਬਾਰੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਏਸ਼ੀਅਨ ਲੈਕ ਹੈਲਥ ਫੂਡ ਲਿਮਿਟਿਡ ਬਿਸਲਰੀ ਫੈਕਟਰੀ ਪਿੰਡ ਜੰਡਿਆਲੀ ਵਿਖੇ ਬਤੌਰ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ। ਕੰਪਨੀ ਵੱਲੋਂ ਪੈਕ ਕੀਤਾ ਪਾਣੀ ਸਪਲਾਈ ਕਰਨ ਲਈ ਰੱਖੇ ਸਟਾਫ਼ 'ਚ ਇਹ ਤਿੰਨੋਂ ਕਥਿਤ ਮੁਲਜ਼ਮ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਪਾਣੀ ਸਪਲਾਈ ਵਾਲੇ ਚਾਰ ਘੱਟ ਰਹੇ ਸਨ। ਜਦ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਤਿੰਨੋਂ ਕਥਿਤ ਮੁਲਜ਼ਮ ਰਲ਼ ਕੇ ਬਾਹਰ ਜਾ ਕੇ ਵੇਚ ਰਹੇ ਸਨ। ਜਦ ਇਨ੍ਹਾਂ ਕੋਲੋਂ ਪੁੱਛਗਿਛ ਕੀਤੀ ਤਾਂ ਤਿੰਨੋਂ ਕੰਮ ਤੋਂ ਗਾਇਬ ਹੋ ਗਏ। ਉਕਤ ਮਾਮਲੇ ਵਿੱਚ ਪੁਲਿਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।